ਸ਼ੋਅਰੂਮ ’ਤੇ ਗੋਲੀ ਚਲਾਉਣ ਵਾਲਾ ਮੁਕਾਬਲੇ ’ਚ ਜ਼ਖ਼ਮੀ
ਕੇ ਪੀ ਸਿੰਘ ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ‘ਪੰਜਾਬ ਵਾਚ ਹਾਊਸ’ ਸ਼ੋਅਰੂਮ ’ਤੇ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਵਿੱਚੋਂ ਰਾਹੁਲ ਗਿੱਲ ਵਾਸੀ ਗੁਰਦਾਸਪੁਰ ਪੁਲੀਸ ਨੂੰ ਮੁਕਾਬਲੇ ਮਗਰੋਂ ਕਾਬੂ ਕਰ ਲਿਆ ਹੈ। ਐੱਸਐੱਸਪੀ ਆਦਿੱਤਿਆ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਬੱਬਰੀ...
Advertisement
ਕੇ ਪੀ ਸਿੰਘ
ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ‘ਪੰਜਾਬ ਵਾਚ ਹਾਊਸ’ ਸ਼ੋਅਰੂਮ ’ਤੇ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਵਿੱਚੋਂ ਰਾਹੁਲ ਗਿੱਲ ਵਾਸੀ ਗੁਰਦਾਸਪੁਰ ਪੁਲੀਸ ਨੂੰ ਮੁਕਾਬਲੇ ਮਗਰੋਂ ਕਾਬੂ ਕਰ ਲਿਆ ਹੈ। ਐੱਸਐੱਸਪੀ ਆਦਿੱਤਿਆ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਬੱਬਰੀ ਬਾਈਪਾਸ ’ਤੇ ਨਾਕਾ ਲਾਇਆ ਗਿਆ ਸੀ ਕਿ ਸਾਹਮਣਿਓਂ ਮੋਟਰਸਾਈਕਲ ’ਤੇ ਆ ਰਹੇ ਨੌਜਵਾਨ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਮੋਟਰਸਾਈਕਲ ਭਜਾ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੂੰ ਪਿੱਛੇ ਆਉਂਦਾ ਦੇਖ ਉਸ ਨੇ ਪੁਲੀਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਕੀਤੀ ਗਈ ਜੁਆਬੀ ਕਾਰਵਾਈ ਵਿੱਚ ਲੱਤ ਉੱਪਰ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ।
Advertisement
Advertisement
×