ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਕਾਇਮ ਕੀਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਆਪਣੇ ਵਿਸਥਾਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੌਰਾਨ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ 41 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਗਿਆ ਹੈ। 15 ਸਪੈਸ਼ਲ ਇਨਵਾਇਟੀ ਮੈਂਬਰ ਵੀ ਬਣਾਏ ਗਏ ਹਨ। ਜਥੇਬੰਦੀ ਦੇ ਬੁਲਾਰੇ ਰਣਧੀਰ ਸਿੰਘ ਸਮੂਰਾਂ ਨੇ ਦੱਸਿਆ ਕਿ ਸਾਰੇ ਵਰਗਾਂ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਗਈ ਹੈ ਤੇ ਮੁਕੰਮਲ ਜਥੇਬੰਦਕ ਢਾਂਚੇ ਦਾ ਐਲਾਨ ਵੀ ਜਲਦ ਹੋਵੇਗਾ।
ਜਾਰੀ ਕੀਤੀ ਗਈ ਸੂਚੀ ਮੁਤਾਬਿਕ ਤੇਜਿੰਦਰਪਾਲ ਸਿੰਘ ਸੰਧੂ, ਹਰਿੰਦਰਪਾਲ ਸਿੰਘ ਟੌਹੜਾ, ਭੁਪਿੰਦਰ ਸਿੰਘ ਸ਼ੇਖੂਪੁੁਰ, ਸੁਖਵੰਤ ਸਿੰਘ ਪੰਜਲੈਂਡ, ਅਮਰਿੰਦਰ ਸਿੰਘ ਲਿਬੜਾ, ਪਰਮਜੀਤ ਕੌਰ ਲਾਂਡਰਾ, ਮਨਜੀਤ ਸਿੰਘ ਦਸੂਹਾ, ਡਾ. ਮੁਖਤਿਆਰ ਸਿੰਘ, ਹਰਜੀਤ ਕੌਰ ਤਲਵੰਡੀ, ਸੁਦਰਸ਼ਨ ਸਿੰਘ ਸ਼ਿਵਾਲਕ, ਚਰਨ ਸਿੰਘ ਕੰਧਵਾਲਾ, ਗਿਆਨੀ ਹਰਦੀਪ ਸਿੰਘ, ਗੁਰਿੰਦਰ ਸਿੰਘ ਗੋਗੀ, ਹਰਮਹਿੰਦਰ ਸਿੰਘ ਗੱਗੜਪੁਰ, ਬੇਅੰਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਜਸਵੀਰ ਸਿੰਘ ਜ਼ਫਰਵਾਲ, ਪ੍ਰਕਾਸ਼ ਚੰਦ ਗਰਗ, ਬਲਵਿੰਦਰ ਸਿੰਘ ਜੋੜਾਸਿੰਘਾਂ, ਪ੍ਰਿੰਸੀਪਲ ਮੋਹਨ ਲਾਲ, ਅਮਿਤ ਕੁਮਾਰ ਸੇਠੀ, ਮਲਕੀਤ ਸਿੰਘ ਸਮਾਓ,ਦਲਜੀਤ ਸਿੰਘ ਅਮਰਕੋਟ, ਸੁਰਿੰਦਰ ਕੌਰ ਦਿਆਲ, ਕੁਲਵੰਤ ਸਿੰਘ ਮੁੰਬਈ, ਗੁਰਲਾਲ ਸਿੰਘ ਖਾਲਸਾ, ਹਰਬੰਸ ਸਿੰਘ ਕੰਧੋਲਾ, ਜਸਜੀਤ ਸਿੰਘ ਬਨੀ, ਅਵਤਾਰ ਸਿੰਘ ਕਲੇਰ, ਜਸਪਾਲ ਸਿੰਘ ਫਿਰੋਜ਼ਪੁਰ, ਮੁਹੰਮਦ ਤੁਫੈਲ ਮਲਿਕ, ਸਤਪਾਲ ਸਿੰਘ ਵਡਾਲੀ ਅਤੇ ਜਰਨੈਲ ਸਿੰਘ ਗੜ੍ਹਦੀਵਾਲ ਸਮੇਤ ਜਸਵੰਤ ਸਿੰਘ ਪੁੜੈਣ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਰਘਬੀਰ ਸਿੰਘ ਰਾਜਾਸਾਂਸੀ, ਪਰਮਪਾਲ ਸਿੰਘ ਸਭਰਾ, ਸੁਖਦੇਵ ਸਿੰਘ ਫਗਵਾੜਾ, ਅਮਰਿੰਦਰ ਸਿੰਘ ਬਨੀ, ਭੁਪਿੰਦਰ ਸਿੰਘ ਸੇਮਾ, ਚਰਨਜੀਤ ਸਿੰਘ ਬਠਿੰਡਾ ਤੇ ਲਵਪ੍ਰੀਤ ਸਿੰਘ ਗੰਗਾਨਗਰ ਦੇ ਨਾਮ ਸ਼ਾਮਲ ਹਨ।
ਸਪੈਸ਼ਲ ਇਨਵਾਇਟੀ ਮੈਂਬਰਾਂ ਵਿੱਚ ਕਰਨੈਲ ਸਿੰਘ ਪੀਰਮੁਹੰਮਦ, ਹਰੀ ਸਿੰਘ ਪ੍ਰੀਤਨਾਭਾ, ਮਿੱਠੂ ਸਿੰਘ ਕਾਨ੍ਹੇਕੇ, ਗੁਰਵਿੰਦਰ ਸਿੰਘ ਡੂਮਛੇੜੀ, ਅਮਰੀਕ ਸਿੰਘ ਸ਼ਾਹਪੁਰ, ਹਰਬੰਸ ਸਿੰਘ ਮੰਝਪੁਰ, ਮਲਕੀਤ ਸਿੰਘ ਚੰਗਾਲ, ਮਨਜੀਤ ਸਿੰਘ ਬੱਪੀਆਣਾ, ਸੁਰਜੀਤ ਸਿੰਘ ਬੋਪਾਰਾਏ, ਸਵਿੰਦਰ ਸਿੰਘ ਦੋਬਲੀਆਂ, ਗਗਨਦੀਪ ਸਿੰਘ ਅਰਾਈਆਂਵਾਲਾ, ਰਣਜੀਤ ਸਿੰਘ ਛੱਜਲਵੱਡੀ, ਗੁਰਿੰਦਰ ਸਿੰਘ ਸ਼ਾਮਪੁਰਾ, ਭੁਪਿੰਦਰ ਸਿੰਘ ਰਾਮਪੁਰਖੇੜਾ ਤੇ ਰਣਬੀਰ ਸਿੰਘ ਪੂਨੀਆ ਸ਼ਾਮਲ ਹਨ।