ਵਿਆਹੁਤਾ ਨੇ ਫਾਹਾ ਲਿਆ
ਪੱਤਰ ਪ੍ਰੇਰਕ ਲਾਲੜੂ, 18 ਜੂਨ ਇੱਥੇ ਧਰਮਗੜ੍ਹ ਰੋਡ ’ਤੇ ਸਥਿਤ ਮੁਖੀਜਾ ਪੈਲੇਸ ਨੇੜੇ 30 ਸਾਲਾ ਵਿਆਹੁਤਾ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਸ਼ਨਾਖ਼ਤ ਵੀਰਵਤੀ ਪਤਨੀ ਓਮਵੀਰ ਵਜੋਂ ਹੋਈ ਹੈ। ਉਹ ਚਾਰ ਸਾਲਾਂ ਤੋਂ ਲਾਲੜੂ ’ਚ ਕਿਰਾਏ ’ਤੇ ਰਹਿੰਦੀ ਸੀ। ਉਸ...
Advertisement
ਪੱਤਰ ਪ੍ਰੇਰਕ
ਲਾਲੜੂ, 18 ਜੂਨ
Advertisement
ਇੱਥੇ ਧਰਮਗੜ੍ਹ ਰੋਡ ’ਤੇ ਸਥਿਤ ਮੁਖੀਜਾ ਪੈਲੇਸ ਨੇੜੇ 30 ਸਾਲਾ ਵਿਆਹੁਤਾ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਸ਼ਨਾਖ਼ਤ ਵੀਰਵਤੀ ਪਤਨੀ ਓਮਵੀਰ ਵਜੋਂ ਹੋਈ ਹੈ। ਉਹ ਚਾਰ ਸਾਲਾਂ ਤੋਂ ਲਾਲੜੂ ’ਚ ਕਿਰਾਏ ’ਤੇ ਰਹਿੰਦੀ ਸੀ। ਉਸ ਦਾ ਪਤੀ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਮ੍ਰਿਤਕਾ ਦੇ ਪਤੀ ਅਨੁਸਾਰ ਉਹ ਜਦੋਂ ਦੁਪਹਿਰੇ ਇੱਕ ਵਜੇ ਦੇ ਕਰੀਬ ਖਾਣਾ ਖਾਣ ਲਈ ਘਰ ਆਇਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਜਦੋਂ ਉਸ ਨੇ ਖਿੜਕੀ ਵਿੱਚੋਂ ਦੇਖਿਆ ਤਾਂ ਵੀਰਵਤੀ ਨੇ ਫਾਹਾ ਲਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਜਦੋਂ ਵੀਰਵਤੀ ਨੂੰ ਹੇਠਾਂ ਉਤਾਰ ਕੇ ਡਾਕਟਰ ਕੋਲ ਲੈ ਕੇ ਗਏ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਕੋਈ ਖ਼ੁਦਕੁਸ਼ੀ ਪੱਤਰ ਨਹੀਂ ਮਿਲਿਆ। ਖ਼ੁਦਕੁਸ਼ੀ ਦਾ ਕਾਰਨ ਤਣਾਅ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਭੈਣ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
Advertisement
×