ਮੈਕਸੀਕੋ ਦੇ ਬਾਰਡਰ ’ਤੇ ਬੱਸ ਪਲਟਣ ਕਾਰਨ ਬਾਗੜੀਆਂ ਦੇ ਨੌਜਵਾਨ ਦੀ ਮੌਤ
ਪੱਤਰ ਪ੍ਰੇਰਕ ਕਾਹਨੂੰਵਾਨ,7 ਅਗਸਤ ਪਿੰਡ ਬਾਗੜੀਆਂ ਦੇ ਨੌਜਵਾਨ ਦੀ ਮੈਕਸੀਕੋ ਦੇ ਬਾਰਡਰ ਉੱਤੇ ਬੱਸ ਪਲਟਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿੰਡ ਬਾਗੜੀਆਂ ਦੇ ਸਾਬਕਾ ਚੇਅਰਮੈਨ ਬਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਗੁਰਪਾਲ ਸਿੰਘ (24) ਪੁੱਤਰ...
Advertisement
ਪੱਤਰ ਪ੍ਰੇਰਕ
ਕਾਹਨੂੰਵਾਨ,7 ਅਗਸਤ
Advertisement
ਪਿੰਡ ਬਾਗੜੀਆਂ ਦੇ ਨੌਜਵਾਨ ਦੀ ਮੈਕਸੀਕੋ ਦੇ ਬਾਰਡਰ ਉੱਤੇ ਬੱਸ ਪਲਟਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿੰਡ ਬਾਗੜੀਆਂ ਦੇ ਸਾਬਕਾ ਚੇਅਰਮੈਨ ਬਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਗੁਰਪਾਲ ਸਿੰਘ (24) ਪੁੱਤਰ ਬਲਵਿੰਦਰ ਸਿੰਘ ਅਮਰੀਕਾ ਵਿੱਚ ਰੁਜ਼ਗਾਰ ਲਈ ਮੈਕਸੀਕੋ ਸਰਹੱਦ ’ਤੇ ਬੱਸ ਰਾਹੀਂ ਜਾ ਰਿਹਾ ਸੀ। ਇਸ ਦੌਰਾਨ ਬੱਸ ਹਾਦਸਾਗ੍ਰਸਤ ਹੋ ਗਈ ਤੇ ਬਾਕੀ ਸਵਾਰੀਆਂ ਸਣੇ ਗੁਰਪਾਲ ਦੀ ਵੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਜਦੋਂ ਉਹ ਬੱਸ ਵਿੱਚ ਜਾ ਰਿਹਾ ਸੀ ਤਾਂ ਆਪਣੀ ਭੈਣ ਨਾਲ ਫ਼ੋਨ ਉੱਤੇ ਗੱਲਬਾਤ ਕਰ ਰਿਹਾ ਸੀ। ਇਸ ਦੌਰਾਨ ਉਸ ਦੀਆਂ ਚੀਕਾਂ ਸੁਣਾਈ ਦਿੱਤੀਆਂ ਤੇ ਮਗਰੋਂ ਫ਼ੋਨ ਬੰਦ ਹੋ ਗਿਆ। ਮ੍ਰਿਤਕ ਨੌਜਵਾਨ ਦੇ ਅਮਰੀਕਾ ਰਹਿੰਦੇ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਪਾਲ ਦੀ ਮੌਤ ਸਬੰਧੀ ਖ਼ਬਰ ਮੀਡੀਆ ਉੱਤੇ ਚੱਲ ਰਹੀ ਹੈ।
Advertisement
×