ਬਾਦਸ਼ਾਹਪੁਰ ਨੇੜੇ ਪਾਣੀ ਦੇ ਤੇਜ਼ ਵਹਾਅ ’ਚ ਲੜਕਾ ਰੁਿੜ੍ਹਆ
ਪੱਤਰ ਪ੍ਰੇਰਕ ਪਾਤੜਾਂ, 12 ਜੁਲਾਈ ਪਿੰਡ ਬਾਦਸ਼ਾਹਪੁਰ ਤੋਂ ਡੇਰਾ ਪਾੜਿਆਂ ਵਾਲੀ ਸੜਕ ’ਤੇ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ 14 ਸਾਲਾ ਲੜਕਾ ਰੁੜ੍ਹ ਗਿਆ, ਜਿਸ ਦੀ ਭਾਲ ਲਈ ਦੋ ਕਿਸ਼ਤੀਆਂ ’ਤੇ ਪਿੰਡ ਵਾਸੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ...
Advertisement
ਪੱਤਰ ਪ੍ਰੇਰਕ
ਪਾਤੜਾਂ, 12 ਜੁਲਾਈ
Advertisement
ਪਿੰਡ ਬਾਦਸ਼ਾਹਪੁਰ ਤੋਂ ਡੇਰਾ ਪਾੜਿਆਂ ਵਾਲੀ ਸੜਕ ’ਤੇ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ 14 ਸਾਲਾ ਲੜਕਾ ਰੁੜ੍ਹ ਗਿਆ, ਜਿਸ ਦੀ ਭਾਲ ਲਈ ਦੋ ਕਿਸ਼ਤੀਆਂ ’ਤੇ ਪਿੰਡ ਵਾਸੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਪਰ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ। ਜਾਣਕਾਰੀ ਅਨੁਸਾਰ ਅਕਾਸ਼ਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਘਰ ਤੋਂ ਕਿਸੇ ਕੰਮ ਲਈ ਡੇਰਾ ਪਾੜਿਆਂ ਵੱਲ ਆਪਣੇ ਇਕ ਸਾਥੀ ਨਾਲ ਜਾ ਰਿਹਾ ਸੀ ਤਾਂ ਅਚਾਨਕ ਪੈਰ ਤਿਲਕਣ ਕਾਰਨ ਦੋਵੇਂ ਬੱਚੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ, ਜਿਨ੍ਹਾਂ ’ਚੋਂ ਇੱਕ ਨੂੰ ਤਾਂ ਤੁਰੰਤ ਕੱਢ ਲਿਆ ਗਿਆ, ਜਦਕਿ ਦੂਸਰਾ ਅੱਗੇ ਰੁੜ੍ਹ ਗਿਆ। ਬਾਦਸ਼ਾਹਪੁਰ ਦੇ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਐੱਨਡੀਆਰਐੱਫ ਦੀਆਂ ਟੀਮਾਂ ਮੰਗਵਾਈਆਂ ਸਨ।
Advertisement
×