ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਦੀਆਂ ਅਸਥੀਆਂ ਜਲ ਪ੍ਰਵਾਹ
ਦੇਵਿੰਦਰ ਸਿੰਘ ਜੱਗੀ
ਅੱਜ ਸੰਪਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਦੇ ਫੁੱਲ ਚੁੱਗਣ ਦੀ ਰਸਮ ਸੰਤ- ਮਹਾਂਪੁਰਸ਼ਾਂ, ਗੁਰੂ-ਘਰ ਦੇ ਪ੍ਰਬੰਧਕਾਂ ਅਤੇ ਬਾਬਾ ਜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਦਾ ਕੀਤੀ ਗਈ। ਅੰਗੀਠਾ ਸੰਭਾਲਣ ਤੋਂ ਬਾਅਦ ਅਸਥੀਆਂ ਵਾਲੇ ਕਲਸਾਂ ਨੂੰ ਭੋਰਾ ਸਾਹਿਬ ਤੋਂ ਦਰਬਾਰ ਸਾਹਿਬ ਦੇ ਮੁੱਖ ਦੁਆਰ ’ਤੇ ਲਿਆਂਦਾ ਗਿਆ। ਇਸ ਮੌਕੇ ਗੁਰੂ-ਘਰ ਦੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਵੱਲੋਂ ਅਰਦਾਸ ਕੀਤੀ ਗਈ। ਅਸਥੀਆਂ ਲੈ ਕੇ ਜਾਣ ਸਮੇ ਵੱਡੀ ਗਿਣਤੀ ਵਿੱਚ ਜਾਣ ਵਾਲੇ ਵਾਹਨਾਂ ਨੂੰ ਮੁੱਖ ਰੱਖਦਿਆਂ ਪੁਲੀਸ ਪ੍ਰਸ਼ਾਸਨ ਵੱਲੋਂ ਪਾਇਲਟ ਗੱਡੀ ਅੱਗੇ ਲਗਾਈ ਗਈ। ਇਸ ਮੌਕੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਤ ਬਲਜਿੰਦਰ ਸਿੰਘ ਦੇ ਜਾਣ ਨਾਲ ਸਿੱਖ ਕੌਮ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸੰਤ ਲਖਵੀਰ ਸਿੰਘ, ਰਤਵਾੜਾ ਸਾਹਿਬ, ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਬਲਦੇਵ ਸਿੰਘ ਲੰਗਰ ਵਾਲੇ, ਭਾਈ ਜਗਜੀਤ ਸਿੰਘ ਜੈਪੁਰ, ਕਾਕਾ ਅਰਜਨਵੀਰ ਸਿੰਘ ਨਿਊਯਾਰਕ, ਬਾਬਾ ਗੁਰਮੁੱਖ ਸਿੰਘ ਆਲੋਵਾਲ, ਭਾਈ ਹਰਚੰਦ ਸਿੰਘ ਚੰਡੀਗੜ੍ਹ, ਭਾਈ ਜੁਗਰਾਜ ਸਿੰਘ, ਬਾਬਾ ਹਰਭਜਨ ਸਿੰਘ ਸੁਰਾਜਪੁਰ, ਬਾਬਾ ਜਸਪਾਲ ਸਿੰਘ ਬੁਰਜ ਲਿੱਟਾਂ, ਮੈਨੇਜਰ ਗੋਵਿੰਦਰ ਸਿੰਘ ਲੁਧਿਆਣਾ, ਭਾਈ ਗੁਰਦੀਪ ਸਿੰਘ, ਬਾਬਾ ਜੀਤ ਸਿੰਘ ਮੱਲੋ ਸ਼ਹੀਦ ਹਿੰਮਤਪੁਰਾ, ਭਾਈ ਜਤਿੰਦਰ ਸਿੰਘ ਕਿੰਗਰੀ ਇੰਗਲੈਂਡ, ਭਾਈ ਇੰਦਰਜੀਤ ਸਿੰਘ ਇੰਗਲੈਂਡ, ਬਾਬਾ ਮੋਹਣ ਸਿੰਘ ਮੁਕੰਦਪੁਰ, ਭਾਈ ਬਲਵਿੰਦਰ ਸਿੰਘ ਦੁਬਈ, ਬਾਬਾ ਅਮਰ ਸਿੰਘ ਕਥਾਵਾਚਕ, ਬਾਬਾ ਅਮਰ ਸਿੰਘ ਭੋਰਾ ਸਾਹਿਬ, ਬਾਬਾ ਬਲਵਿੰਦਰ ਸਿੰਘ ਦੁਬਈ ਵਾਲੇ, ਭਾਈ ਰਣਧੀਰ ਸਿੰਘ ਢੀਂਡਸਾ, ਭਾਈ ਮਲਕੀਤ ਸਿੰਘ ਪਨੇਸਰ, ਭਾਈ ਮਨਿੰਦਰਜੀਤ ਸਿੰਘ ਬੈਨੀਪਾਲ, ਭਾਈ ਇੰਦਰਜੀਤ ਸਿੰਘ ਇੰਗਲੈਂਡ, ਭਾਈ ਗੁਰਨਾਮ ਸਿੰਘ ਅੜੈਚਾਂ, ਡਾ. ਗੁਰਨਾਮ ਕੌਰ ਚੰਡੀਗੜ੍ਹ, ਐਡਵੋਕੇਟ ਭਵਪ੍ਰੀਤ ਸਿੰਘ ਮੂੰਡੀ, ਗੁਰਪ੍ਰੀਤ ਸਿੰਘ ਲਾਪਰਾਂ, ਬਾਬਾ ਧਰਮਪਾਲ ਸਿੰਘ ਨਿਜਾਮਪੁਰ, ਭਾਈ ਮਨਜੀਤ ਸਿੰਘ, ਪ੍ਰਿੰਸੀਪਲ ਥੀਰਜ ਕੁਮਾਰ ਥਪਲਿਆਲ, ਬਾਬਾ ਰਮਨਦੀਪ ਸਿੰਘ ਬੇਗੋਵਾਲ, ਬਾਬਾ ਰਣਜੀਤ ਸਿੰਘ ਘਲੋਟੀ ਤੋਂ ਇਲਾਵਾ ਸੰਗਤ ਕੀਰਤਪੁਰ ਸਾਹਿਬ ਨੂੰ ਰਵਾਨਾ ਹੋਈ। ਪ੍ਰਬੰਧਕਾਂ ਦੇ ਦੱਸਣ ਮੁਤਾਬਕ 3 ਸਤੰਬਰ ਨੂੰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਸੰਤਾਂ ਨਮਿੱਤ ਸਮਾਗਮ ਹੋਵੇਗਾ।