DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ਦੇ ਪਾਣੀ ਵਿੱਚ ਰੁੜ੍ਹੇ ਸਰਕਾਰ ਦੇ ਪ੍ਰਬੰਧ

ਸੰਜੀਵ ਸਿੰਘ ਬਰਿਆਣਾ ਚੰਡੀਗੜ੍ਹ, 14 ਜੁਲਾਈ ਪੰਜਾਬ ਵਿੱਚ ਪਿਛਲੇ ਦਿਨੀਂ ਹੋਈ ਮੌਸਮੀ ਬਰਸਾਤ ਕਾਰਨ ਵੱਖ-ਵੱਖ ਥਾਵਾਂ ’ਤੇ ਪਏ 25 ਪਾੜਾਂ ਵਿੱਚੋਂ ਅੱਜ ਸ਼ਾਮ ਤੱਕ ਮਹਿਜ਼ 3 ਹੀ ਪੂਰੇ ਜਾ ਸਕੇ ਹਨ। ਇਹ ਪਾੜ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਲੰਘਦੇ ਘੱਗਰ...
  • fb
  • twitter
  • whatsapp
  • whatsapp
featured-img featured-img
ਪਟਿਆਲਾ ਜ਼ਿਲ੍ਹੇ ’ਚ ਘੱਗਰ ਦੇ ਪਾਣੀ ਦੀ ਮਾਰ ਹੇਠ ਆਏ ਇੱਕ ਪਿੰਡ ਦੇ ਵਸਨੀਕ ਟਰੈਕਟਰ ’ਤੇ ਸੁਰੱਖਿਅਤ ਥਾਂ ਵੱਲ ਜਾਂਦੇ ਹੋਏ। -ਫੋਟੋ: ਰਾਜੇਸ਼ ਸੱਚਰ
Advertisement

ਸੰਜੀਵ ਸਿੰਘ ਬਰਿਆਣਾ

ਚੰਡੀਗੜ੍ਹ, 14 ਜੁਲਾਈ

Advertisement

ਪੰਜਾਬ ਵਿੱਚ ਪਿਛਲੇ ਦਿਨੀਂ ਹੋਈ ਮੌਸਮੀ ਬਰਸਾਤ ਕਾਰਨ ਵੱਖ-ਵੱਖ ਥਾਵਾਂ ’ਤੇ ਪਏ 25 ਪਾੜਾਂ ਵਿੱਚੋਂ ਅੱਜ ਸ਼ਾਮ ਤੱਕ ਮਹਿਜ਼ 3 ਹੀ ਪੂਰੇ ਜਾ ਸਕੇ ਹਨ। ਇਹ ਪਾੜ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਲੰਘਦੇ ਘੱਗਰ ਵਿੱਚ ਵੱਡੀ ਪੱਧਰ ’ਤੇ ਪਏ ਹੋਏ ਹਨ। ਪਟਿਆਲਾ ਜ਼ਿਲ੍ਹੇ ਦੇ ਪਿੰਡ ਹਰਿਆਊ ਕਲਾਂ ਵਿੱਚ ਕੱਲ੍ਹ ਘੱਗਰ ਵਿੱਚ ਪਿਆ ਪਾੜ ਪੂਰ ਦਿੱਤਾ ਗਿਆ ਸੀ ਪਰ ਉਹ ਅੱਜ ਮੁੜ ਟੁੱਟ ਗਿਆ।

ਇਸ ਤੋਂ ਇਲਾਵਾ ਟਾਂਗਰੀ ਦੇ ਬੰਨ੍ਹ ਸਮੇਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਖਤੌਲੀ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਦੂ ਵਿੱਚ ਤਿੰਨ ਪਾੜ ਪੂਰੇ ਗਏ ਹਨ। ਪੰਜਾਬ ਸਰਕਾਰ ਕੋਲ ਪਾੜ ਪੂਰਨ ਵਾਲੇ ਹੁਨਰਮੰਦ ਕਾਮਿਆਂ ਦੀ ਘਾਟ ਹੋਣ ਕਾਰਨ ਰਾਹਤ ਕਾਰਜਾਂ ਵਿਚ ਦਿੱਕਤ ਆ ਰਹੀ ਹੈ। ਮੀਂਹ ਕਾਰਨ ਕਈ ਥਾਵਾਂ ’ਤੇ ਸਟੋਰ ਕੀਤਾ ਗਿਆ ਰੇਤਾ ਵੀ ਪਾਣੀ ਵਿੱਚ ਰੁੜ੍ਹ ਗਿਆ ਹੈ, ਜਿਸ ਕਾਰਨ ਰਾਹਤ ਟੀਮਾਂ ਨੂੰ ਪਾੜ ਪੂਰਨ ਲਈ ਸਮੱਗਰੀ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਸਿੰਜਾਈ ਵਿਭਾਗ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਆਖਿਆ ਕਿ ਪਾੜ ਵਾਲੀਆਂ ਥਾਵਾਂ ’ਤੇ ਦਿਨੇ ਤਾਂ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲਦਾ ਹੈ ਪਰ ਰਾਤ ਨੂੰ ਇਹ ਪਾੜ ਹੋਰ ਵੱਧ ਜਾਂਦਾ ਹੈ। ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਘੱਗਰ ਨੇੜੇ ਪਿੰਡਾਂ ਦਾ ਜਾਇਜ਼ਾ ਲਿਆ। ਉਨ੍ਹਾਂ ਆਖਿਆ ਕਿ ਲਗਾਤਾਰ ਤੇ ਭਾਰੀ ਮੀਂਹ ਪੈਣ ਕਾਰਨ ਐਤਕੀਂ ਪਿਛਲੇ ਸਾਲਾਂ ਦੇ ਮੁਕਾਬਲੇ ਘੱਗਰ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਤੇ ਹਾਲਾਤ ਵਿਗੜੇ ਹਨ। ਜ਼ੀਰਕਪੁਰ ਨੇੜਲੇ ਪਿੰਡ ਭਾਂਖਰਪੁਰ ਤੋਂ ਘੱਗਰ ਪੰਜਾਬ ’ਚ ਦਾਖ਼ਲ ਹੁੰਦਾ ਹੈ, ਜਿਥੇ ਇਸ ਵਾਰ ਪਾਣੀ ਦਾ ਪੱਧਰ 970.4 ਫੁੱਟ ਨਾਲ ਰਿਕਾਰਡ ਪੱਧਰ ’ਤੇ ਸੀ। ਹਾਲਾਂਕਿ ਸਾਲ 2004 ਦੌਰਾਨ ਘੱਗਰ ’ਚ ਪਾਣੀ ਦਾ ਪੱਧਰ 967.4 ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਪਾੜ ਪੂਰਨ ਲਈ ਵੱਖ-ਵੱਖ ਥਾਵਾਂ ਤੋਂ ਵਾਲੰਟੀਅਰ ਪ੍ਰਸ਼ਾਸਨ ਦੀ ਮਦਦ ਲਈ ਆ ਰਹੇ ਹਨ। ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਪ੍ਰਤੱਖ ਉਦਾਹਰਨ ਹਨ। ਸੁਲਤਾਨਪੁਰ ਲੋਧੀ ਵਿੱਚ ਸੈਂਕੜੇ ਕਾਰਕੁਨ ਧੁੱਸੀ ਬੰਨ੍ਹ ਵਿੱਚ ਪਿਆ ਪਾੜ ਪੂਰਨ ਦੇ ਕੰਮ ਵਿੱਚ ਲੱਗੇ ਹੋਏ ਹਨ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕਈ ਥਾਵਾਂ ’ਤੇ ਪਾੜ ਪੂਰਨ ਵਿੱਚ ਸਫ਼ਲਤਾ ਮਿਲੀ ਹੈ ਪਰ ਕੁਝ ਥਾਵਾਂ ’ਤੇ ਹਾਲੇ ਤੱਕ ਪਾੜ ਇਸੇ ਤਰ੍ਹਾਂ ਪਏ ਹੋਏ ਹਨ। ਸੰਗਰੂਰ ਵਿੱਚ ਜ਼ਿਲ੍ਹੇ ਵਿੱਚ ਕੁਝ ਥਾਵਾਂ ’ਤੇ ਫੌਜ ਵੀ ਘੱਗਰ ਵਿੱਚ ਪਏ ਪਾੜ ਪੂਰਨ ਦੇ ਕੰਮ ਵਿਚ ਲੱਗੀ ਹੋਈ ਹੈ।

Advertisement
×