DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ ਦੀ ਹਵਾ ਪੰਜਾਬ ਭਰ ’ਚੋਂ ਸਭ ਤੋਂ ਪ੍ਰਦੂਸ਼ਿਤ

ਲੰਘੇ ਪੰਜ ਦਿਨ ਹਵਾ ਦੀ ਗੁਣਵੱਤਾ ਦਰਮਿਆਨੀ ਤੋਂ ਖਰਾਬ ਸ਼੍ਰੇਣੀ ’ਚ ਰਹੀ
  • fb
  • twitter
  • whatsapp
  • whatsapp
Advertisement

* ਅਧਿਕਾਰੀਆਂ ਨੇ ਪ੍ਰਦੂਸ਼ਣ ਦਾ ਕਾਰਨ ਮੌਸਮੀ ਤਬਦੀਲੀ ਨੂੰ ਦੱਸਿਆ

ਸ਼ਿਵਾਨੀ ਭਾਕੂ

Advertisement

ਲੁਧਿਆਣਾ, 30 ਅਕਤੂਬਰ

ਦੀਵਾਲੀ ਤੋਂ ਪਹਿਲਾਂ ਹਫ਼ਤਾ ਭਰ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ‘ਦਰਮਿਆਨੀ’ ਤੋਂ ‘ਖਰਾਬ’ ਸ਼੍ਰੇਣੀ ਵਿੱਚ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ’ਚ 26 ਤੋਂ 30 ਅਕਤੂਬਰ ਤੱਕ ਪੰਜ ਦਿਨ ਏਕਿਊਆਈ ਕ੍ਰਮਵਾਰ 228, 310, 160, 185 ਅਤੇ 185 ਰਿਹਾ। ਪਿਛਲੇ ਸਾਲ 30 ਅਕਤੂਬਰ ਨੂੰ ਅੰਮ੍ਰਿਤਸਰ ਦਾ ਏਕਿਊਆਈ 195 ਸੀ। ਲੰਘੀ 27 ਅਕਤੂਬਰ ਨੂੰ ਜਦੋਂ ਅੰਮ੍ਰਿਤਸਰ ਦਾ ਏਕਿਊਆਈ (310) ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਪਹੁੰਚ ਗਿਆ ਸੀ ਤਾਂ ਉਸ ਸਮੇਂ ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ, ਜਲੰਧਰ ਤੇ ਖੰਨਾ ’ਚ ਹਵਾ ਦੀ ਗੁਣਵੱਤਾ ਬਿਹਤਰ ਦਰਜ ਕੀਤੀ ਗਈ। ਇਨ੍ਹਾਂ ਸ਼ਹਿਰਾਂ ਦਾ ਏਕਿਊਆਈ ਕ੍ਰਮਵਾਰ 152, 219, 202, 157 ਤੇ 136 ਅੰਕ ਰਿਹਾ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ’ਚ ਹਵਾ ਪ੍ਰਦੂਸ਼ਣ ਵਧਣ ਦਾ ਕਾਰਨ ਮੌਸਮੀ ਤਬਦੀਲੀ ਹੋ ਸਕਦਾ ਹੈ ਕਿਉਂਕਿ ਜ਼ਿਲ੍ਹੇ ’ਚ ਪਰਾਲੀ ਸਾੜਨ ਦੀਆਂ ਕੁਝ ਕੁ ਘਟਨਾਵਾਂ ਹੀ ਵਾਪਰੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਵਿਭਾਗ ਦੀ ਡਾ. ਕੇਕੇ ਗਿੱਲ ਨੇ ਕਿਹਾ ਕਿ ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ ਮੁਕਾਬਲੇ ਆਮ ਤੌਰ ’ਤੇ ਅੰਮ੍ਰਿਤਸਰ ’ਚ ਪ੍ਰਦੂਸ਼ਣ ਘੱਟ ਹੁੰਦਾ ਸੀ ਕਿਉਂਕਿ ਇਹ ਸਰਹੱਦੀ ਜ਼ਿਲ੍ਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਇੰਜਨੀਅਰ ਕਰੁਨੇਸ਼ ਗਰਗ ਨੇ ਕਿਹਾ ਕਿ ਪਾਕਿਸਤਾਨੀ ਪੰਜਾਬ ’ਚ ਇਸ ਸਮੇਂ ਪਰਾਲੀ ਸਾੜਨ ਦਾ ਸਿਲਸਿਲਾ ਜ਼ੋਰਾਂ ’ਤੇ ਹੈ। ਉਨ੍ਹਾਂ ਕਿਹਾ, ‘ਸਾਡਾ ਇਸ ’ਤੇ ਕੋਈ ਕੰਟਰੋਲ ਨਹੀਂ ਹੈ ਅਤੇ ਜੇ ਗੁਆਂਢੀ ਮੁਲਕ ਤੋਂ ਧੂੰਆਂ ਇੱਧਰ ਆਉਂਦਾ ਹੈ ਤਾਂ ਹਵਾ ਦੀ ਗੁਣਵੱਤਾ ਖਰਾਬ ਹੋਵੇਗੀ।’

ਸਨਅਤੀ ਸ਼ਹਿਰ ਲੁਧਿਆਣਾ ’ਚ ਹਵਾ ਪ੍ਰਦੂਸ਼ਣ ਘਟਿਆ

ਲੰਘੇ ਪੰਜ ਦਿਨ 26 ਤੋਂ 30 ਅਕਤੂਬਰ ਤੱਕ ਸਨਅਤੀ ਸ਼ਹਿਰ ਲੁਧਿਆਣਾ ’ਚ ਗੁਣਵੱਤਾ ਸੂਚਕ ਅੰਕ (ਏਕਿਊਆਈ) ਘੱਟ ਦਰਜ ਕੀਤਾ ਗਿਆ। ਇਸ ਦੌਰਾਨ ਏਕਿਊਆਈ ਕ੍ਰਮਵਾਰ 159, 152, 145, 127 ਅਤੇ 133 ਰਿਹਾ। ਪਿਛਲੇ ਸਾਲ 30 ਅਕਤੂਬਰ ਨੂੰ ਲੁਧਿਆਣਾ ’ਚ ਏਕਿਊਆਈ 250 ਦਰਜ ਕੀਤਾ ਗਿਆ ਸੀ।

Advertisement
×