ਅਤਿਵਾਦੀ ਅਰਸ਼ ਡੱਲਾ ਦਾ ਕਰੀਬੀ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ
ਚੰਡੀਗੜ੍ਹ, 26 ਮਈ
ਗੈਂਗਸਟਰ ਤੋਂ ਅਤਿਵਾਦੀ ਬਣੇ ਅਰਸ਼ ਡੱਲਾ ਦੇ ਇੱਕ ਕਰੀਬੀ ਸਾਥੀ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਲਵੀਸ਼ ਕੁਮਾਰ ਨੂੰ ਗੁਜਰਾਤ ਪੁਲੀਸ ਦੇ ਸਹਿਯੋਗ ਨਾਲ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਨੇ ਐਕਸ ਪੋਸਟ ਵਿਚ ਕਿਹਾ, ‘‘ਉਹ ਵਿਦੇਸ਼ੀ ਅਧਾਰਤ ਅਰਸ਼ ਡੱਲਾ ਅਤੇ ਜਿੰਦੀ ਮਹਿੰਦੀਪੁਰੀਆ (ਮਾਰੇ ਗਏ ਅਤਿਵਾਦੀ ਤੇਜਾ ਮਹਿੰਦੀਪੁਰੀਆ ਦਾ ਭਰਾ) ਦਾ ਕਰੀਬੀ ਸਾਥੀ ਹੈ।’’ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਵੀਸ਼ ਅਰਸ਼ ਡੱਲਾ ਦੇ ਸਿੱਧੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਸੀ, ਜਿਸ ਵਿਚ ਪੀੜਤਾਂ ਨੂੰ ਡਰਾਉਣ ਲਈ ਗੋਲੀਬਾਰੀ ਕਰਨਾ ਵੀ ਸ਼ਾਮਲ ਹੈ।
In a joint operation, Counter Intelligence #Jalandhar & #Hoshiarpur Police have arrested Lavish Kumar from #Ahmedabad, #Gujarat with the support of Gujarat Police. He is a close associate of foreign-based Arsh Dalla & Jindi Mehandipuria (Brother of slain Terrorist Teja…
— DGP Punjab Police (@DGPPunjabPolice) May 26, 2025
ਡੀਜੀਪੀ ਨੇ ਕਿਹਾ ਕਿ ਉਸ ਵਿਰੁੱਧ ਕਤਲ, ਗੋਲੀਬਾਰੀ ਨਾਲਾ ਜਬਰੀ ਵਸੂਲੀ ਦੀ ਕੋਸ਼ਿਸ਼ ਅਤੇ ਹੋਰ ਗੰਭੀਰ ਅਪਰਾਧਾਂ ਦੇ ਕਈ ਮਾਮਲੇ ਦਰਜ ਹਨ। "ਲਵਿਸ਼ ਨੇ ਇੱਕ ਸ਼ਰਾਬ ਠੇਕੇਦਾਰ ਦੀ ਜਾਸੂਸੀ ਕੀਤੀ ਸੀ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗ ਲਈ ਨਿਸ਼ਾਨਾ ਬਣਾਇਆ ਸੀ। ਅਧਿਕਾਰੀ ਨੇ ਕਿਹਾ ਕਿ ਉਹ ਵਿਦੇਸ਼ੀ-ਅਧਾਰਤ ਹੈਂਡਲਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਅਤੇ ਪੰਜਾਬ ਵਿੱਚ ਇੱਕ ਸਨਸਨੀਖੇਜ਼ ਅਪਰਾਧ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਗ੍ਰਿਫ਼ਤਾਰੀ ਕੋਮਾਂਤਰੀ ਪੱਧਰ ’ਤੇ ਅਤਿਵਾਦੀ-ਗੈਂਗਸਟਰ ਨੈੱਟਵਰਕਾਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ