ਕਰੰਟ ਲੱਗਣ ਕਾਰਨ ਦਸ ਸਾਲਾ ਬੱਚੇ ਦੀ ਮੌਤ
ਸ਼ਹਿਰ ਦੇ ਸਦਰ ਬਾਜ਼ਾਰ ਨਜ਼ਦੀਕ ਲੋਹੇ ਦੇ ਗੇਟ ਵਿੱਚ ਕਰੰਟ ਆਉਣ ਕਾਰਨ 10 ਸਾਲਾ ਬੱਚੇ ਦੇਵਜੀਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੱਲ੍ਹ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਪੂਰਾ ਸ਼ਹਿਰ ਪਾਣੀ ਨਾਲ ਜਲ-ਥਲ ਹੋਇਆ ਪਿਆ ਹੈ। ਇਸ ਦੇ ਚੱਲਦਿਆਂ...
Advertisement
ਸ਼ਹਿਰ ਦੇ ਸਦਰ ਬਾਜ਼ਾਰ ਨਜ਼ਦੀਕ ਲੋਹੇ ਦੇ ਗੇਟ ਵਿੱਚ ਕਰੰਟ ਆਉਣ ਕਾਰਨ 10 ਸਾਲਾ ਬੱਚੇ ਦੇਵਜੀਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੱਲ੍ਹ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਪੂਰਾ ਸ਼ਹਿਰ ਪਾਣੀ ਨਾਲ ਜਲ-ਥਲ ਹੋਇਆ ਪਿਆ ਹੈ। ਇਸ ਦੇ ਚੱਲਦਿਆਂ ਦੇਵਜੀਤ ਪੁੱਤਰ ਇੰਦਰਜੀਤ ਵਾਸੀ ਪਿਆਰਾ ਲਾਲ ਬਸਤੀ ਹੋਰ ਬੱਚਿਆਂ ਨਾਲ ਮੀਂਹ ਵਿੱਚ ਨਹਾਉਣ ਲੱਗ ਪਿਆ। ਇਸ ਦੌਰਾਨ ਗਲੀਆਂ ਵਿੱਚ ਖੇਡਦੇ ਸਮੇਂ ਉਹ ਜਦੋਂ ਸਦਰ ਬਾਜ਼ਾਰ ਵਿੱਚ ਲੱਗੇ ਮੁੱਖ ਗੇਟ ਨੇੜੇ ਪੁੱਜੇ ਤਾਂ ਦੇਵਜੀਤ ਦਾ ਹੱਥ ਲੋਹੇ ਦੇ ਗੇਟ ਨੂੰ ਲੱਗ ਗਿਆ। ਇਸ ਗੇਟ ਵਿੱਚ ਕਰੰਟ ਹੋਣ ਕਾਰਨ ਬੱਚਾ ਇਸ ਦੀ ਲਪੇਟ ਵਿੱਚ ਆ ਗਿਆ। ਦੇਵਜੀਤ ਨੂੰ ਕਰੰਟ ਲੱਗਣ ਬਾਰੇ ਪਤਾ ਲੱਗਣ ’ਤੇ ਉਸ ਨਾਲ ਨਹਾ ਰਹੇ ਬੱਚਿਆਂ ਨੇ ਤੁਰੰਤ ਰੌਲਾ ਪਾ ਦਿੱਤਾ। ਇਸ ’ਤੇ ਨਜ਼ਦੀਕੀ ਦੁਕਾਨਦਾਰਾਂ ਨੇ ਬੱਚੇ ਨੂੰ ਚੁੱਕ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਬੱਚੇ ਦੀ ਮੌਤ ਹੋ ਗਈ।
Advertisement
Advertisement
×