DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਨੂੰ ਬਰੇਲ ਲਿਪੀ ’ਚ ਤਬਦੀਲ ਕਰਨ ਦੀ ਤਕਨੀਕ ਵਿਕਸਤ

ਦ੍ਰਿਸ਼ਟੀਹੀਣ ਵਿਅਕਤੀਆਂ ਲਈ ਲਾਹੇਵੰਦ ਸਾਬਤ ਹੋਵੇਗੀ ਤਕਨੀਕ
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਪਟਿਆਲਾ, 6 ਜੁਲਾਈ

Advertisement

ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਪੰਜਾਬੀ ਲਿਖਤਾਂ ਨੂੰ ਨੇਤਰਹੀਣ ਵਿਅਕਤੀਆਂ ਵੱਲੋਂ ਪੜ੍ਹਨ ਲਈ ਵਰਤੀ ਜਾਂਦੀ ‘ਬਰੇਲ ਲਿਪੀ’ ਵਿੱਚ ਬਦਲੇ ਜਾ ਸਕਣ ਵਾਲੀ ਤਕਨੀਕ ਵਿਕਸਤ ਕੀਤੀ ਗਈ ਹੈ। ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਖੋਜਾਰਥੀ ਡਾ. ਚਰਨਜੀਵ ਸਿੰਘ ਸਰੋਆ ਵੱਲੋਂ ਡਾ. ਕਵਲਜੀਤ ਸਿੰਘ ਦੀ ਨਿਗਰਾਨੀ ਹੇਠ ਵਿਕਸਿਤ ਕੀਤੀ ਗਈ ਇਹ ਤਕਨੀਕ ਗੁਰਮੁਖੀ ਲਿਪੀ ਤੋਂ ਬਰੇਲ, ਆਟੋਮੈਟਿਕ ਫੌਂਟ ਪਰਿਵਰਤਕ, ਵਿਸ਼ਾਲ ਕਾਰਪਸ ਵਿਕਾਸ ਅਤੇ ਟੈਕਸਟ-ਟੂ-ਸਪੀਚ ਵਰਗੀਆਂ ਉਪਯੋਗੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਡਾ. ਕਵਲਜੀਤ ਸਿੰਘ ਨੇ ਦੱਸਿਆ ਕਿ ਇਹ ਤਕਨੀਕ ਦੇਖਣ ਤੋਂ ਅਸਮਰੱਥ ਵਿਅਕਤੀਆਂ ਦੀ ਪੰਜਾਬੀ ਭਾਸ਼ਾ ਵਿੱਚ ਪ੍ਰਾਪਤ ਗਿਆਨ ਸਮੱਗਰੀ ਤੱਕ ਆਸਾਨ ਪਹੁੰਚ ਬਣਾਉਣ ਪੱਖੋਂ ਨਵਾਂ ਇਨਕਲਾਬ ਸਿੱਧ ਹੋਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਇਹ ਗੁਰਮੁਖੀ ਲਿਪੀ ਨੂੰ ਨਿਰਵਿਘਨ ਅਤੇ ਤੇਜ਼ੀ ਨਾਲ ਬਰੇਲ ਵਿੱਚ ਬਦਲ ਸਕਦੀ ਹੈ। ਖੋਜਾਰਥੀ ਡਾ. ਚਰਨਜੀਵ ਸਿੰਘ ਨੇ ਦੱਸਿਆ ਕਿ ਇਹ ਪ੍ਰਣਾਲੀ ਪੰਜਾਬੀ ਲਿਖਤ ਨੂੰ ਗਰੇਡ-1 ਅਤੇ ਗਰੇਡ-2 ਬਰੇਲ ਵਿੱਚ ਤੁਰੰਤ ਬਦਲਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਗਰੇਡ-1 ਬਰੇਲ ਵਿੱਚ ਅੱਖਰ-ਅਧਾਰਿਤ ਬਦਲਾਅ ਕੀਤਾ ਜਾਂਦਾ ਹੈ ਜਿਸ ਵਿੱਚ ਹਰ ਪੰਜਾਬੀ ਅੱਖਰ ਨੂੰ ਬਰੇਲ ਦੇ ਇੱਕ ਅਨੁਕੂਲ ਚਿੰਨ੍ਹ ਵਿੱਚ ਤਬਦੀਲ ਕੀਤਾ ਜਾਂਦਾ ਹੈ। ਗਰੇਡ-2 ਬਰੇਲ ਵਿੱਚ ਲਿਖਤ ਦੀ ਕੁਸ਼ਲਤਾ ਵਧਾਉਣ ਲਈ ਵੱਖ-ਵੱਖ ਵਿਧੀਆਂ ਨਾਲ ਬਰੇਲ ਕੋਡ ਪੈਟਰਨ ਬਣਾਏ ਗਏ ਹਨ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਸ ਖੋਜ ਦਾ ਸਿਰਫ਼ ਤਕਨੀਕ ਪੱਖੋਂ ਹੀ ਨਹੀਂ ਬਲਕਿ ਸਮਾਜਿਕ ਵਿਕਾਸ ਪੱਖੋਂ ਵੀ ਵਿਸ਼ੇਸ਼ ਮਹੱਤਵ ਹੈ।

Advertisement
×