ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਭਾਰੀ ਜੁਰਮਾਨਾ ਕਰਨ ਉਪਰੰਤ ਚਰਚਾ ਦੇ ਵਿਸ਼ਾ ਬਣੇ ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ 5 ਨੰਬਰ ਯੂਨਿਟ ਅੱਜ ਸ਼ਾਮ ਸਵਾ ਸੱਤ ਵਜੇ ਦੇ ਕਰੀਬ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਬੰਦ ਹੋ ਗਿਆ।ਥਰਮਲ ਪਲਾਂਟ ਦੇ ਇੰਜੀਨੀਅਰਾਂ ਦੀ ਟੀਮ ਨੇ ਕੁੱਝ ਕੁ ਸਮੇਂ ਅੰਦਰ ਹੀ ਭਾਵੇਂ ਨੁਕਸ ਦੂਰ ਕਰਕੇ ਯੂਨਿਟ ਨੂੰ ਚਾਲੂ ਕਰ ਲਿਆ ਹੈ ਪਰ ਇਸ ਯੂਨਿਟ ਲਗਭਗ ਅੱਧੀ ਰਾਤ ਤੱਕ ਹੀ ਮੁੜ ਬਿਜਲੀ ਪੈਦਾਵਾਰ ਸ਼ੁਰੂ ਕਰਨ ਦੇ ਸਮਰੱਥ ਹੋ ਸਕੇਗਾ।