ਛੁੱਟੀ ਵਾਲੇ ਦਿਨ ਡਿਊਟੀ ’ਤੇ ਬੁਲਾਉਣ ਕਾਰਨ ਅਧਿਆਪਕਾਵਾਂ ਵੱਲੋਂ ਅਸਤੀਫ਼ੇ
ਹਲਕੇ ਵਿੱਚ ਸਰਹੱਦੀ ਖੇਤਰ ਦੇ ਇੱਕ ਪ੍ਰਾਈਵੇਟ ਅੰਗਰੇਜ਼ੀ ਸਕੂਲ ਦੀਆਂ 10-11 ਅਧਿਆਪਕਾਵਾਂ ਵੱਲੋਂ ਸਮੂਹਿਕ ਅਸਤੀਫ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚਰਚਾ ਹੈ ਕਿ ਇਹ ਸਮੂਹਿਕ ਕਦਮ ਮਹੀਨੇ ਦੇ ਦੂਜੇ ਸ਼ਨਿਚਰਵਾਰ ਛੁੱਟੀ ਵਾਲੇ ਦਿਨ ਡਿਊਟੀ ਦੇ ਫੁਰਮਾਨ ਅਤੇ ਗੱਲਬਾਤ ਦੌਰਾਨ...
ਹਲਕੇ ਵਿੱਚ ਸਰਹੱਦੀ ਖੇਤਰ ਦੇ ਇੱਕ ਪ੍ਰਾਈਵੇਟ ਅੰਗਰੇਜ਼ੀ ਸਕੂਲ ਦੀਆਂ 10-11 ਅਧਿਆਪਕਾਵਾਂ ਵੱਲੋਂ ਸਮੂਹਿਕ ਅਸਤੀਫ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚਰਚਾ ਹੈ ਕਿ ਇਹ ਸਮੂਹਿਕ ਕਦਮ ਮਹੀਨੇ ਦੇ ਦੂਜੇ ਸ਼ਨਿਚਰਵਾਰ ਛੁੱਟੀ ਵਾਲੇ ਦਿਨ ਡਿਊਟੀ ਦੇ ਫੁਰਮਾਨ ਅਤੇ ਗੱਲਬਾਤ ਦੌਰਾਨ ਸਕੂਲ ਚੇਅਰਮੈਨ ਵੱਲੋਂ ਕਥਿਤ ਮਾੜੇ ਵਿਹਾਰ ਦੇ ਰੋਸ ਵਜੋਂ ਚੁੱਕਿਆ ਗਿਆ ਹੈ। ਸੂਤਰਾਂ ਮੁਤਾਬਕ ਅਸਤੀਫ਼ਾ ਦੇਣ ਵਾਲੀਆਂ ਅਧਿਆਪਕਾਵਾਂ ਸੀਨੀਅਰ ਜਮਾਤਾਂ ਦੀਆਂ ਹਨ। ਇਹ ਘਟਨਾ ਸਕੂਲ ਦੀਰਿਸੈਪਸ਼ਨ ’ਤੇ ਵਾਪਰੀ। ਸਕੂਲ ’ਚ ਲਗਪਗ 50 ਮੈਂਬਰਾਂ ਦਾ ਸਟਾਫ ਹੈ। ਇਨ੍ਹਾਂ ਸਮੂਹਿਕ ਅਸਤੀਫ਼ਿਆਂ ਸਬੰਧੀ ਖੇਤਰ ’ਚ ਕਾਫ਼ੀ ਚਰਚਾ ਹੈ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਸ਼ਿਕਾਇਤ ਨੂੰ ਉਡੀਕ ਰਿਹਾ ਹੈ। ਦੂਜੇ ਪਾਸੇ ਸਕੂਲ ਚੇਅਰਮੈਨ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਸਮੁੱਚੀ ਜ਼ਿੰਮੇਵਾਰੀ ਡਾਇਰੈਕਟਰ (ਅਕਾਦਮਿਕ) ਸਿਰ ਪਾਈ ਹੈ। ਉਨ੍ਹਾਂ ਕਿਹਾ ਕਿ ਇਹ ਛੁੱਟੀ ਸਿਰਫ਼ ਬੱਚਿਆਂ ਲਈ ਹੁੰਦੀ ਹੈ। ਹਰ ਸਕੂਲ ਦੇ ਆਪਣੇ ਨਿਯਮ ਹੁੰਦੇ ਹਨ। ਅਕਾਦਮਿਕ ਯੋਜਨਾਵਾਂ ਲਈ ਸਟਾਫ ਨੂੰ ਬੁਲਾਇਆ ਜਾ ਸਕਦਾ ਹੈ ਜਿਸ ਬਾਰੇ ਸਕੂਲ ’ਚ ਬਕਾਇਦਾ ਨੋਟੀਫਿਕੇਸ਼ਨ ਜਾਰੀ ਹੈ। ਚੇਅਰਮੈਨ ਅਨੁਸਾਰ ਕਰੀਬ 20 ਅਧਿਆਪਕ ਛੁੱਟੀ ਮੰਗਣ ਆਏ ਸਨ ਪਰ ਮਨਜ਼ੂਰੀ ਨਾ ਮਿਲਣ ’ਤੇ ਬਾਕੀ ਤਾਂ ਵਾਪਸ ਚਲੇ ਗਏ।
ਸ਼ਿਕਾਇਤ ਮਿਲਣ ’ਤੇ ਕਾਰਵਾਈ ਕਰਾਂਗੇ: ਡੀ ਈ ਓ
ਸ੍ਰੀ ਮੁਕਤਸਰ ਸਾਹਿਬ ਦੇ ਡੀ ਈ ਓ (ਸੈਕੰਡਰੀ) ਜਸਪਾਲ ਮੌਂਗਾ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ’ਚ ਹਰ ਮਹੀਨੇ ਦੇ ਦੂਜੇ ਸ਼ਨਿਚਰਵਾਰ ਵਿਦਿਆਰਥੀਆਂ ਸਮੇਤ ਟੀਚਿੰਗ ਸਟਾਫ ਨੂੰ ਵੀ ਪੂਰਨ ਛੁੱਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਿਊਟੀ ਮੌਕੇ ਮਹਿਲਾ ਸਟਾਫ ਨਾਲ ਮਾੜਾ ਵਿਹਾਰ ਕਾਨੂੰਨੀ ਘੇਰੇ ਵਿੱਚ ਆਉਂਦਾ ਹੈ। ਸ਼ਿਕਾਇਤ ਆਉਣ ’ਤੇ ਪੜਤਾਲ ਅਤੇ ਕਾਰਵਾਈ ਕੀਤੀ ਜਾਵੇਗੀ।

