ਕਰੰਟ ਲੱਗਣ ਕਾਰਨ ਅਧਿਆਪਕਾ ਦੀ ਮੌਤ
ਇਥੋਂ ਦੀ ਜੰਮਪਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ’ਚ ਤਾਇਨਾਤ ਅਧਿਆਪਕਾ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਬਸਪਾ ਦੇ ਹਲਕਾ ਪ੍ਰਧਾਨ ਸੁਖਵਿੰਦਰ ਸਿੰਘ ਢੋਲੂ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ ਬਰਨਾਲਾ ਵਿੱਚ...
Advertisement
ਇਥੋਂ ਦੀ ਜੰਮਪਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ’ਚ ਤਾਇਨਾਤ ਅਧਿਆਪਕਾ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਬਸਪਾ ਦੇ ਹਲਕਾ ਪ੍ਰਧਾਨ ਸੁਖਵਿੰਦਰ ਸਿੰਘ ਢੋਲੂ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ ਬਰਨਾਲਾ ਵਿੱਚ ਵਿਆਹੀ ਹੋਈ ਸੀ ਤੇ ਬਡਬਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਅਧਿਆਪਕਾ ਸੀ। ਜਦ ਉਹ ਆਪਣੇ ਕੱਪੜਿਆਂ ਨੂੰ ਪ੍ਰੈੱਸ ਕਰ ਰਹੀ ਸੀ ਤਾਂ ਅਚਾਨਕ ਪ੍ਰੈੱਸ ਦੀ ਤਾਰ ਲੱਗਣ ਕਾਰਨ ਕਰੰਟ ਦੀ ਲਪੇਟ ਵਿੱਚ ਆ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਮ੍ਰਿਤਕਾ ਦੇ ਬੱਚੇ ਸਕੂਲ ਵਿੱਚੋਂ ਪੜ੍ਹ ਕੇ ਆਏ। ਇਸ ਘਟਨਾ ਬਾਰੇ ਤਪਾ ਵਿੱਚ ਸੂਚਨਾ ਭੇਜੀ ਗਈ ਤਾਂ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਘਰ ਵਿੱਚ ਮ੍ਰਿਤਕਾ ਦਾ ਪਤੀ ਅਤੇ ਦੋ ਪੁੱਤਰ ਹਨ।
Advertisement
Advertisement