ਸੁਰਜੀਤ ਗੜ੍ਹੀ ਪੰਦਰਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ
ਅਹੁੇਦਦਾਰਾਂ ਦੀ ਅੱਜ ਮੁੜ ਹੋਈ ਚੋਣ ਦੌਰਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਜ਼ਰੀਏ ਪਟਿਆਲਾ ਜ਼ਿਲ੍ਹੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੁੜ ਤੋਂ ਨੁਮਾਇੰਦਗੀ ਮਿਲੀ ਹੈ। ਉਹ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਹਲਕੇ ਤੋਂ ਇੱਕੀ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ...
ਅਹੁੇਦਦਾਰਾਂ ਦੀ ਅੱਜ ਮੁੜ ਹੋਈ ਚੋਣ ਦੌਰਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਜ਼ਰੀਏ ਪਟਿਆਲਾ ਜ਼ਿਲ੍ਹੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੁੜ ਤੋਂ ਨੁਮਾਇੰਦਗੀ ਮਿਲੀ ਹੈ। ਉਹ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਹਲਕੇ ਤੋਂ ਇੱਕੀ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਲੇ ਆ ਰਹੇ ਹਨ, ਪਰ ਐਤਕੀ ਪੰਦਰਵੀਂ ਵਾਰ ਐਗਜ਼ੈਕਟਿਵ ਮੈਂਬਰ ਚੁਣੇ ਗਏ ਹਨ। 2004 ’ਚ ਮੈਂਬਰ ਬਣਨ ਉਪਰੰਤ ਉਹ 2005 ’ਚ ਐਗਜ਼ੈਕਟਿਵ ਬਣੇ ਸਨ ਤੇ ਫਿਰ ਲਗਾਤਾਰ 11 ਸਾਲ ਇਸ ਵਕਾਰੀ ਅਹੁਦੇ ’ਤ ਬਣੇ ਰਹੇ। ਫੇਰ ਚੰਦ ਕੁ ਸਾਲਾਂ ਤੋਂ ਬਾਅਦ ਮੁੜ ਤੋਂ ਉਹ ਐਤਕੀਂ ਪੰਦਰਵੀਂ ਵਾਰ ਐਗਜ਼ੈਕਟਿਵ ਮੈਂਬਰ ਚੁਣੇ ਗਏ ਹਨ।
ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਦੇ ਤਕਰੀਬਨ ਪੌਣੇ ਦੋ ਸੌ ਮੈਂਬਰਾਂ ਵਿਚੋਂ 15 ਮੈਂਬਰਾਂ ਨੂੰ ਐਗਜ਼ੈਕਟਿਵ ’ਚ ਲਿਆ ਜਾਂਦਾ ਹੈ ਜਿਸ ’ਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ 11 ਜਣਿਆਂ ਨੂੰ ਐਗਜ਼ੈਕਟਿਵ ਮੈਂਬਰ ਬਣਾਇਆ ਜਾਂਦਾ ਹੈ। ਐਤਕੀਂ ਐਗਜ਼ੈਕਟਿਵ ਮੈਂਬਰ ਬਣੇ 11 ਜਣਿਆ ਵਿਚੋਂ ਸੁਰਜੀਤ ਗੜ੍ਹੀ ਸਭ ਤੋਂ ਵੱਧ ਵਾਰ ਐਗਜ਼ੈਕਟਿਵ ਮੈਂਬਰ ਬਣੇ ਹਨ। ਸ੍ਰੀ ਗੜ੍ਹੀ ਪਹਿਲਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਕਰੀਬੀ ਸਨ, ਇਸੇ ਕਰਕੇ ਹੀ ਉਨ੍ਹਾਂ ਨੂੰ ਮੈਂਬਰ ਬਣਨ ਤੋਂ ਅਗਲੇ ਹੀ ਸਾਲ ਐਗਜ਼ੈਕਟਿਵ ਮੈਂਬਰੀ ਦਾ ਵਕਾਰੀ ਅਹੁਦਾ ਹਾਸਲ ਹੋਇਆ। ਜਦਕਿ ਹੁਣ ਉਹ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਹਨ। ਭਾਵੇਂ ਪਿਛਲੇ ਸਾਲ ਵੀ ਪਟਿਆਲਾ ਤੋਂ ਉਹ ਹੀ ਐਗਜ਼ੈਕਟਿਵ ਮੈਂਬਰ ਸਨ, ਪਰ ਅਕਾਲੀ ਦਲ ਦੀ ਗੁੱਟਬੰਦੀ ਦੇ ਚੱਲਦਿਆਂ ਪਟਿਆਲਾ ਜ਼ਿਲ੍ਹੇ ’ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਚਰਨਜੀਤ ਬਰਾੜ, ਹਰਿੰਦਰਪਾਲ ਚੰਦੂਮਾਜਰਾ ਸਮੇਤ ਕੁਝ ਹੋਰ ਸਿਰਕੱਢ ਆਗੂ ਵੀ ਬਾਦਲ ਵਿਰੋਧੀ ਖੇਮੇ ’ਚ ਹਨ। ਉਧਰ ਸੁਰਜੀਤ ਸਿੰਘ ਗੜ੍ਹੀ ਜਿਥੇ ਸੁਖਬੀਰ ਬਾਦਲ ਦੇ ਕਰੀਬੀ ਹਨ, ਉਥੇ ਹੀ ਜ਼ਿਲ੍ਹੇ ਅੰਦਰ ਉਨ੍ਹਾਂ ਦਾ ਚੰਗਾ ਲੋਕ ਆਧਾਰ ਹੈ। ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਸੁਰਜੀਤ ਗੜ੍ਹੀ ਨੇ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ ਹੈ।

