ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਹਿਕਾਰੀ ਵਿਭਾਗ ਦਾ ਸੁਪਰਡੈਂਟ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਪੱਤਰ ਪ੍ਰੇਰਕ ਐੱਸਏਐੱਸ ਨਗਰ (ਮੁਹਾਲੀ), 3 ਜੂਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸਹਿਕਾਰੀ ਵਿਭਾਗ ਦੇ ਸੁਪਰਡੈਂਟ ਗੁਰਆਜ਼ਾਦ ਚੰਦ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ। ਉਹ ਪੰਜਾਬ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ (ਏਆਰ) ਦੇ ਦਫ਼ਤਰ ਡੇਰਾਬੱਸੀ ਵਿੱਚ ਤਾਇਨਾਤ...
ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਸਹਿਕਾਰੀ ਵਿਭਾਗ ਦਾ ਸੁਪਰਡੈਂਟ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ

ਐੱਸਏਐੱਸ ਨਗਰ (ਮੁਹਾਲੀ), 3 ਜੂਨ

Advertisement

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸਹਿਕਾਰੀ ਵਿਭਾਗ ਦੇ ਸੁਪਰਡੈਂਟ ਗੁਰਆਜ਼ਾਦ ਚੰਦ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ। ਉਹ ਪੰਜਾਬ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ (ਏਆਰ) ਦੇ ਦਫ਼ਤਰ ਡੇਰਾਬੱਸੀ ਵਿੱਚ ਤਾਇਨਾਤ ਸੀ। ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਫਲਾਇੰਗ ਸਕੁਐਡ-1, ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਡੇਰਾਬੱਸੀ ਦੇ ਪਿੰਡ ਛਛਰੋਲੀ ਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਰਾਣੀ ਮਾਜਰਾ ਬਹੁ-ਮੰਤਵੀ ਖੇਤੀ ਸਹਿਕਾਰੀ ਸੇਵਾ ਸਭਾ ਤੋਂ ਲਏ ਕਰਜ਼ੇ ਦਾ ਭੁਗਤਾਨ ਕਰਕੇ ਸੁਸਾਇਟੀ ਤੋਂ ਕਲੀਅਰੈਂਸ ਵੀ ਲੈ ਲਈ ਸੀ। ਇਸ ਦੇ ਬਾਵਜੂਦ ਮੁਲਜ਼ਮ ਉਸ ਨੂੰ ਸਹਾਇਕ ਰਜਿਸਟਰਾਰ ਤੋਂ ਜ਼ਰੂਰੀ ਪ੍ਰਵਾਨਗੀ ਲੈਣ ਤੇ ਜ਼ਮੀਨ ਨੂੰ ਆਡਰਹਿਣ ਤੋਂ ਫੱਕ ਕਰਾਉਣ ਲਈ ਰਿਸ਼ਵਤ ਮੰਗ ਰਿਹਾ ਸੀ। ਵਿਜੀਲੈਂਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਕੇਸ ਨਾਲ ਸਬੰਧਤ ਏਆਰ ਦੇ ਬਿਨਾਂ ਦਸਤਖ਼ਤ ਕੀਤੇ ਟਾਈਪ ਕੀਤੇ ਆਰਡਰ ਬਰਾਮਦ ਕੀਤੇ ਹਨ।

Advertisement