Advertisement
ਸਾਬਕਾ ਲੋਕ ਸਭਾ ਮੈਂਬਰ ਅਤੇ ਬੌਲੀਵੁੱਡ ਅਦਾਕਾਰ ਸਨੀ ਦਿਓਲ ਨੇ ਅੱਜ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ। ਉਹ ਇੱਥੇ ਆਪਣੀ ਫਿਲਮ ਦੀ ਸ਼ੂਟਿੰਗ ਲਈ ਆਏ ਹੋਏ ਸਨ। ਫਿਲਮ ‘1947 ਲਾਹੌਰ’ ਦੀ ਸ਼ੂਟਿੰਗ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਚੱਲ ਰਹੀ ਹੈ, ਜਿੱਥੇ ਉਨ੍ਹਾਂ ਦਾ ਪੁੱਤਰ ਕਰਨ ਦਿਓਲ ਵੀ ਆਇਆ ਹੋਇਆ ਸੀ। ਉਸ ਨੇ ਵੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ ਸੀ। ਅੱਜ ਤੜਕੇ ਸਨੀ ਦਿਓਲ ਹਰਿਮੰਦਰ ਸਾਹਿਬ ਪੁੱਜੇ। ਉਹ ਕਰੀਬ ਇਕ ਘੰਟਾ ਗੁਰੂ ਘਰ ’ਚ ਰਹੇ। ਉਨ੍ਹਾਂ ਸ਼ਰਧਾਲੂਆਂ ਵਾਂਗ ਕਤਾਰ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਅਤੇ ਮੱਥਾ ਟੇਕਿਆ। ਉਨ੍ਹਾਂ ਕੁਝ ਸਮਾਂ ਕੀਰਤਨ ਸੁਣਿਆ।
ਇਸ ਦੌਰਾਨ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਕਮਰੇ ਵਿੱਚ ਬੈਠ ਕੇ ਲੰਗਰ ਦੀ ਚਾਹ ਵੀ ਪੀਤੀ। ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਤੇ ਹੋਰਾਂ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ।
Advertisement
Advertisement
Advertisement
×