ਪੁਲੀਸ ਦੀ ਆਡੀਓ ਕਲਿੱਪ ਸਬੰਧੀ ਬਾਦਲ ਸਮੇਤ ਹੋਰਾਂ ਨੂੂੰ ਸੰਮਨ ਜਾਰੀ
ਜ਼ਿਲ੍ਹਾ ਤੇ ਪੰਚਾਇਤ ਸਮਿਤੀ ਚੋਣਾ ਸਬੰਧੀ ਪਟਿਆਲਾ ਪੁਲੀਸ ਦੇ ਹਵਾਲੇ ਨਾਲ ਪਿਛਲੇ ਦਿਨੀ ਵਾਇਰਲ ਹੋਈ ਇੱਕ ਆਡੀਓ ਕਲਿੱਪ ਸਬੰਧੀ ਸਬੂਤ ਪੇਸ਼ ਕਰਨ ਲਈ ਪੰਜਾਬ ਪੁਲੀਸ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਟਿਆਲਾ ਨਾਲ ਸਬੰਧਤ ਯੂਥ ਅਕਾਲੀ ਦਲ...
Advertisement
ਜ਼ਿਲ੍ਹਾ ਤੇ ਪੰਚਾਇਤ ਸਮਿਤੀ ਚੋਣਾ ਸਬੰਧੀ ਪਟਿਆਲਾ ਪੁਲੀਸ ਦੇ ਹਵਾਲੇ ਨਾਲ ਪਿਛਲੇ ਦਿਨੀ ਵਾਇਰਲ ਹੋਈ ਇੱਕ ਆਡੀਓ ਕਲਿੱਪ ਸਬੰਧੀ ਸਬੂਤ ਪੇਸ਼ ਕਰਨ ਲਈ ਪੰਜਾਬ ਪੁਲੀਸ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਟਿਆਲਾ ਨਾਲ ਸਬੰਧਤ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਸਮੇਤ ਦਰਜਨ ਭਰ ਵਿਅਕਤੀਆਂ ਨੂੰ ਸੰਮਨ ਜਾਰੀ ਕੀਤੇ ਗਏ ਹਨ।
ਇਨ੍ਹਾਂ ’ਤੇ ਤਾਂ ਭਾਂਵੇਂ ਇਹ ਆਡੀਓ ਸ਼ੋਸਲ ਮੀਡੀਆ ’ਤੇ ਵਾਇਰਲ ਕਰਨ ਦੇ ਇਲਜਾਮ ਹਨ ਇਸੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਵੀ ਅਜਿਹਾ ਹੀ ਸੰਮਨ ਜਾਰੀ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਚੋਣ ਕਮਿਸ਼ਨ ਕੋਲ਼ ਸ਼ਿਕਾਇਤ ਦਰਜ ਕਰਵਾਈ ਸੀ। ਸੰਪਰਕ ਕਰਨ ’ਤੇ ਸੁਖਬੀਰ ਬਾਦਲ ਅਤੇ ਕਲੇਰ ਨੇ ਇਹ ਸੰਮਨ ਮਿਲਣ ਦੀ ਪੁਸ਼ਟੀ ਕੀਤੀ ਹੈ।
Advertisement
Advertisement
Advertisement
×

