ਪਤੀ-ਪਤਨੀ ਵੱਲੋਂ ਖ਼ੁਦਕੁਸ਼ੀ
ਇਥੇ ਪਿੰਡ ਮਹਿਤਾ ’ਚ ਪਤੀ-ਪਤਨੀ ਨਿਰਮਲ ਸਿੰਘ ਅਤੇ ਰਮਨਦੀਪ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜੋੜੇ ਨੇ ਖ਼ੁਦਕੁਸ਼ੀ ਨੋਟ ਛੱਡਿਆ ਹੈ, ਜਿਸ ਤੋਂ ਮਾਮਲੇ ਦੇ ਨਾਜਾਇਜ਼ ਸਬੰਧਾਂ ਤੇ ਬਲੈਕਮੇਲਿੰਗ ਦਾ ਹੋਣ ਬਾਰੇ ਪਤਾ ਲੱਗਿਆ। ਔਰਤ ਦੇ...
Advertisement
ਇਥੇ ਪਿੰਡ ਮਹਿਤਾ ’ਚ ਪਤੀ-ਪਤਨੀ ਨਿਰਮਲ ਸਿੰਘ ਅਤੇ ਰਮਨਦੀਪ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜੋੜੇ ਨੇ ਖ਼ੁਦਕੁਸ਼ੀ ਨੋਟ ਛੱਡਿਆ ਹੈ, ਜਿਸ ਤੋਂ ਮਾਮਲੇ ਦੇ ਨਾਜਾਇਜ਼ ਸਬੰਧਾਂ ਤੇ ਬਲੈਕਮੇਲਿੰਗ ਦਾ ਹੋਣ ਬਾਰੇ ਪਤਾ ਲੱਗਿਆ। ਔਰਤ ਦੇ ਗੁਆਂਢੀ ਨੌਜਵਾਨ ਨਾਲ ਕਥਿਤ ਨਾਜਾਇਜ਼ ਸਬੰਧ ਸਨ।
ਇਸੇ ਦੌਰਾਨ ਨੌਜਵਾਨ ਨੇ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਔਰਤ ਦੇ ਪਤੀ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਨੌਜਵਾਨ ਨੂੰ ਘਰ ਬੁਲਾ ਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਜ਼ਿੱਦ ’ਤੇ ਅੜਿਆ ਰਿਹਾ ਕਿ ਉਸ ਨੂੰ ਕੋਈ ਰੋਕ ਨਹੀਂ ਸਕਦਾ, ਸਗੋਂ ਉਸ ਨੇ ਔਰਤ ਨੂੰ ਇਹ ਕਿਹਾ ਕਿ ਜੇ ਉਸ ਨੇ ਉਸ ਦਾ ਸਾਥ ਨਾ ਦਿੱਤਾ ਤਾਂ ਉਹ ਉਸ ਨੂੰ ਸੋਸ਼ਲ ਮੀਡੀਆ ’ਤੇ ਬਦਨਾਮ ਕਰੇਗਾ। ਇਸ ਕਾਰਨ ਦੋਵੇਂ ਪਤੀ-ਪਤਨੀ ਤਣਾਅ ਵਿੱਚ ਰਹਿਣ ਲੱਗੇ। ਦੁਖੀ ਹੋ ਕੇ ਦੋਵਾਂ ਨੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਦੇ ਭਰਾ ਲਾਭ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement
×

