ਵਿਆਹੁਤਾ ਵੱਲੋਂ ਖ਼ੁਦਕੁਸ਼ੀ
ਪੱਤਰ ਪ੍ਰੇਰਕ ਤਰਨ ਤਾਰਨ, 23 ਜੂਨ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਹਵੇਲੀਆਂ ਵਿੱਚ 20 ਸਾਲ ਦੀ ਵਿਆਹੁਤਾ ਨੇ ਕੱਲ੍ਹ ਆਪਣੇ ਸਹੁਰਾ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਏਐੱਸਆਈ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 23 ਜੂਨ
Advertisement
ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਹਵੇਲੀਆਂ ਵਿੱਚ 20 ਸਾਲ ਦੀ ਵਿਆਹੁਤਾ ਨੇ ਕੱਲ੍ਹ ਆਪਣੇ ਸਹੁਰਾ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਏਐੱਸਆਈ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਜਨਾ ਉਰਫ਼ ਲਵ ਵਜੋਂ ਹੋਈ ਹੈ| ਉਸ ਦਾ ਵਿਆਹ 2023 ਵਿੱਚ ਹਵੇਲੀਆਂ ਵਾਸੀ ਜੁਗਰਾਜ ਸਿੰਘ ਨਾਲ ਹੋਇਆ ਸੀ| ਅੱਜ ਇਥੋਂ ਦੇ ਸਿਵਲ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਉਣ ਆਈ ਸੰਜਨਾ ਦੀ ਮਾਤਾ ਸੱਤੋ ਵਾਸੀ ਪੀਰਾਂ ਵਾਲਾ (ਫਿਰੋਜ਼ਪੁਰ) ਨੇ ਦੱਸਿਆ ਕਿ ਮੁਲਜ਼ਮ ਉਸ ਦੀ ਲੜਕੀ ਨੂੰ ਬੱਚਾ ਨਾ ਹੋਣ ਕਰਕੇ ਆਪਣੇ ਪੇਕੇ ਘਰੋਂ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਪੁਲੀਸ ਨੇ ਸੰਜਨਾ ਦੇ ਪਤੀ ਜੁਗਰਾਜ ਸਿੰਘ, ਉਸ ਦੇ ਭਰਾ ਕੁਲਦੀਪ ਸਿੰਘ ਅਤੇ ਮਾਤਾ ਬਲਜੀਤ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਹੈ| ਮੁਲਜ਼ਮ ਫ਼ਰਾਰ ਹਨ।
Advertisement
×