ਵੈਰੀਕੋਜ਼ ਵੇਨਜ਼ ਦਾ ਅਮਰੀਕੀ ਤਕਨੀਕ ਰਾਹੀਂ ਸਫ਼ਲ ਇਲਾਜ
ਲੱਤਾਂ ’ਚ ਦਰਦ ਤੇ ਭਾਰੀਪਣ ਦੀ ਸਮੱਸਿਆ ਨਾਲ ਪੀਡ਼ਤ ਮਰੀਜ਼ ਨੂੰ ੳੁਸੇ ਦਿਨ ਛੁੱਟੀ ਦਿੱਤੀ
Advertisement
ਨਿਰਮਲ ਸਿੰਘ ਆਦੇਸ਼ ਹਸਪਤਾਲ ਬਠਿੰਡਾ ਵਿੱਚ ਇਕ ਮਰੀਜ਼ ਆਇਆ, ਜਿਸ ਨੂੰ ਪਿਛਲੇ 4-5 ਸਾਲਾਂ ਤੋਂ ਦੋਵੇਂ ਲੱਤਾਂ ਵਿਚ ਦਰਦ ਅਤੇ ਭਾਰੀਪਨ ਰਹਿੰਦਾ ਸੀ। ਉਨ੍ਹਾਂ ਨੇ ਰੇਡੀਓ ਡਾਇਗਨੌਸਿਸ ਵਿਭਾਗ ਦੇ ਇੰਟਰਵੈਂਸ਼ਨਲ ਰੇਡੀਓਲੋਜਿਸਟ ਡਾ. ਗਗਨਦੀਪ ਸਿੰਘ ਨੂੰ ਦਿਖਾਇਆ ਜੋ ਟਾਟਾ ਮੈਮੋਰੀਅਲ ਹਸਪਤਾਲ, ਮੁੰਬਈ ਤੋਂ ਫੈਲੋਸ਼ਿਪ ਕਰਕੇ ਆਏ ਹਨ। ਡਾ. ਗਗਨਦੀਪ ਨੇ ਦੱਸਿਆ ਕਿ ਮਰੀਜ਼ ਦੀਆਂ ਦੋਵੇਂ ਲੱਤਾਂ ਦੀਆਂ ਨਾੜੀਆਂ ਜਾਮਨੀ ਰੰਗ ਦੀਆਂ ਹੋ ਗਈਆਂ ਸਨ ਅਤੇ ਉਭਰੀਆਂ
ਹੋਈਆਂ ਸੀ ਜਿਸ ਨੂੰ ਵੈਰੀਕੋਜ਼ ਵੇਨਜ਼ ਕਹਿੰਦੇ ਹਨ। ਡਾ. ਗਗਨਦੀਪ ਨੇ ਬਿਨਾਂ ਕਿਸੇ ਚੀਰੇ ਜਾਂ ਟਾਂਕੇ ਲਗਾਏ ਅਤਿ ਆਧੁਨਿਕ ਅਮਰੀਕੀ (ਗਲੂ) ਤਕਨੀਕ ਨਾਲ ਮਰੀਜ਼ ਦੀਆਂ ਦੋਵੇਂ ਲੱਤਾਂ ਦਾ ਇਲਾਜ ਕੀਤਾ ਅਤੇ ਮਰੀਜ਼ ਨੂੰ ਉਸੇ ਦਿਨ ਛੁੱਟੀ ਦੇ ਦਿੱਤੀ ਗਈ। ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਗਲੂ ਐਂਬੋਲਾਈਜ਼ੇਸ਼ਨ ਵਿਧੀ ਰਾਹੀਂ ਲੱਤ ਵਿੱਚ ਇਕ ਛੋਟਾ ਪੰਕਚਰ ਲੈ ਕੇ ਗਲੂ ਡਿਲਿਵਰੀ ਸਿਸਟਮ ਨੂੰ ਖਰਾਬ ਨਸ ਵਿੱਚ ਪਾ ਦਿੱਤਾ ਜਾਂਦਾ ਹੈ ਜਿਸ ਨਾਲ ਖਰਾਬ ਨਸ ਪੂਰੀ ਤਰ੍ਹਾਂ ਠੀਕ ਕਰ ਦਿੱਤੀ ਜਾਂਦੀ ਹੈ।
Advertisement
Advertisement
×