ਪਣਡੁੱਬੀ ਵਿਰੋਧੀ ਰਾਕੇਟ ਪ੍ਰਣਾਲੀ ਦੀ ਸਫ਼ਲ ਅਜ਼ਮਾਇਸ਼
ਨਵੀਂ ਦਿੱਲੀ, 8 ਜੁਲਾਈ ਭਾਰਤ ਨੇ ਲੰਮੀ ਦੂਰੀ ਦੀ ਮਾਰੂ ਸਮਰੱਥਾ ਵਾਲੀ ਪਣਡੁੱਬੀ ਵਿਰੋਧੀ ਰਾਕੇਟ ਪ੍ਰਣਾਲੀ ਦੀ ਸਫਲ ਅਜ਼ਮਾਇਸ਼ ਕੀਤੀ। ਇਸ ਨਾਲ ਭਾਰਤੀ ਜਲ ਸੈਨਾ ਦੀ ਮਾਰੂ ਸਮਰੱਥਾ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਗੀ ਬੇੜੇ...
Advertisement
ਨਵੀਂ ਦਿੱਲੀ, 8 ਜੁਲਾਈ
ਭਾਰਤ ਨੇ ਲੰਮੀ ਦੂਰੀ ਦੀ ਮਾਰੂ ਸਮਰੱਥਾ ਵਾਲੀ ਪਣਡੁੱਬੀ ਵਿਰੋਧੀ ਰਾਕੇਟ ਪ੍ਰਣਾਲੀ ਦੀ ਸਫਲ ਅਜ਼ਮਾਇਸ਼ ਕੀਤੀ। ਇਸ ਨਾਲ ਭਾਰਤੀ ਜਲ ਸੈਨਾ ਦੀ ਮਾਰੂ ਸਮਰੱਥਾ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਗੀ ਬੇੜੇ ਆਈਐੱਨਐੱਸ ਕਾਵਾਰੱਤੀ ਤੋਂ ਲੰਮੀ ਦੂਰੀ ਦੀ ਨਿਸ਼ਾਨਾ ਫੁੰਡਣ ਵਾਲੀ ਪਣਡੁੱਬੀ ਵਿਰੋਧੀ ਰਾਕੇਟ (ਇਰੇਜ਼ਰ) ਦੀ ਸਫ਼ਲ ਅਜ਼ਮਾਇਸ਼ ਕੀਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਵਿਕਾਸ ਸੰਗਠਨ (ਡੀਆਰਡੀਓ), ਭਾਰਤੀ ਜਲ ਸੈਨਾ ਅਤੇ ਇਸ ਪ੍ਰਣਾਲੀ ਦੇ ਵਿਕਾਸ ਤੇ ਅਜ਼ਮਾਇਸ਼ ਵਿੱਚ ਸ਼ਾਮਲ ਉਦਯੋਗ ਨੂੰ ਵਧਾਈ ਦਿੱਤੀ ਹੈ। ਰਾਜਨਾਥ ਸਿੰਘ ਦੇ ਦਫ਼ਤਰ ਨੇ ‘ਐਕਸ’ ’ਤੇ ਕਿਹਾ, ‘‘ਰਾਜਨਾਥ ਸਿੰਘ ਨੇ ਕਿਹਾ ਕਿ ਇਸ ਪ੍ਰਣਾਲੀ ਦੇ ਸ਼ਾਮਲ ਹੋਣ ਨਾਲ ਭਾਰਤੀ ਜਲ ਸੈਨਾ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ।’’ -ਪੀਟੀਆਈ
Advertisement
Advertisement