ਸ਼ੁਭਾਂਸ਼ੂ ਸ਼ੁਕਲਾ ਅੱਜ ਜਾਵੇਗਾ ਪੁਲਾੜ ’ਚ
ਨਵੀਂ ਦਿੱਲੀ, 24 ਜੂਨ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅੱਜ ਐਲਾਨ ਕੀਤਾ ਹੈ ਕਿ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਲਿਜਾਣ ਵਾਲੇ ਐਕਸੀਓਮ-4 ਮਿਸ਼ਨ ਲਈ ਲਾਂਚਿੰਗ ਹੁਣ 25 ਜੂਨ ਨੂੰ ਹੋਵੇਗੀ। ਨਾਸਾ ਦੇ ਬਿਆਨ ’ਚ ਕਿਹਾ...
Advertisement
ਨਵੀਂ ਦਿੱਲੀ, 24 ਜੂਨ
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅੱਜ ਐਲਾਨ ਕੀਤਾ ਹੈ ਕਿ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਲਿਜਾਣ ਵਾਲੇ ਐਕਸੀਓਮ-4 ਮਿਸ਼ਨ ਲਈ ਲਾਂਚਿੰਗ ਹੁਣ 25 ਜੂਨ ਨੂੰ ਹੋਵੇਗੀ। ਨਾਸਾ ਦੇ ਬਿਆਨ ’ਚ ਕਿਹਾ ਗਿਆ ਹੈ, ‘ਨਾਸਾ, ਐਕਸੀਓਮ ਸਪੇਸ ਤੇ ਸਪੇਸਐਕਸ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਚੌਥੇ ਨਿੱਜੀ ਪੁਲਾੜ ਯਾਤਰੀ ਮਿਸ਼ਨ ‘ਐਕਸੀਓਮ ਮਿਸ਼ਨ-4’ ਦੀ ਲਾਂਚਿੰਗ ਲਈ ਬੁੱਧਵਾਰ 25 ਜੂਨ ਨੂੰ ਤੜਕੇ ਦਾ ਟੀਚਾ ਤੈਅ ਕੀਤਾ ਹੈ।’ ਐਕਸੀਓਮ-4 ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵ੍ਹਿਟਸਨ ਕਰ ਰਹੀ ਹੈ, ਜਿਸ ’ਚ ਸ਼ੁਕਲਾ ਮਿਸ਼ਨ ਪਾਇਲਟ ਹਨ ਅਤੇ ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਕਾਪੂ ਅਤੇ ਪੋਲੈਂਡ ਦੇ ਸਲਾਵੋਜ਼ ਉਜ਼ਨਾਨਸਕੀ ਵਿਸਨੀਵਸਕੀ ਮਿਸ਼ਨ ਮਾਹਿਰ ਹਨ। ਇਹ ਮਿਸ਼ਨ ਫਲੋਰਿਡਾ ਸਥਿਤ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਦੇ ‘ਲਾਂਚ ਕੰਪਲੈਕਸ 39ਏ’ ਤੋਂ ਲਾਂਚ ਕੀਤਾ ਜਾਵੇਗਾ। -ਪੀਟੀਆਈ
Advertisement
Advertisement