ਪੋਸਟਮਾਰਟਮ ਮਗਰੋਂ ਸੂਬਾ ਸਿੰਘ ਦੀ ਲਾਸ਼ ਪਰਿਵਾਰ ਹਵਾਲੇ
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਕੈਦੀ ਸੰਦੀਪ ਸਿੰਘ ਸੰਨੀ ਨਾਲ ਹੋਏ ਝਗੜੇ ਮਗਰੋਂ ਜ਼ਖ਼ਮੀ ਹੋਏ ਸਾਬਕਾ ਪੁਲੀਸ ਇੰਸਪੈਕਟਰ ਸੂਬਾ ਸਿੰਘ (84) ਦਾ ਅੱਜ ਪੋਸਟਮਾਰਟਮ ਕੀਤਾ ਗਿਆ। ਸੂਬਾ ਸਿੰਘ ਦਾ ਪੋਸਟਮਾਰਟਮ ਬਾਅਦ ਦੁਪਹਿਰ ਤਿੰਨ ਵਜੇ ਹੋਇਆ ਅਤੇ ਸਾਢੇ ਤਿੰਨ ਵਜੇ ਸੂਬਾ...
Advertisement
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਕੈਦੀ ਸੰਦੀਪ ਸਿੰਘ ਸੰਨੀ ਨਾਲ ਹੋਏ ਝਗੜੇ ਮਗਰੋਂ ਜ਼ਖ਼ਮੀ ਹੋਏ ਸਾਬਕਾ ਪੁਲੀਸ ਇੰਸਪੈਕਟਰ ਸੂਬਾ ਸਿੰਘ (84) ਦਾ ਅੱਜ ਪੋਸਟਮਾਰਟਮ ਕੀਤਾ ਗਿਆ। ਸੂਬਾ ਸਿੰਘ ਦਾ ਪੋਸਟਮਾਰਟਮ ਬਾਅਦ ਦੁਪਹਿਰ ਤਿੰਨ ਵਜੇ ਹੋਇਆ ਅਤੇ ਸਾਢੇ ਤਿੰਨ ਵਜੇ ਸੂਬਾ ਸਿੰਘ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ। ਸੂਬਾ ਸਿੰਘ ਦਾ ਪਰਿਵਾਰ ਲਾਸ਼ ਨੂੰ ਲੈ ਕੇ ਤਰਨ ਤਾਰਨ ਲਈ ਰਵਾਨਾ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੈਦੀ ਸੰਦੀਪ ਸਿੰਘ ਸੰਨੀ ਦਾ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਝੂਠੇ ਪੁਲੀਸ ਮੁਕਾਬਲੇ ਦੇ ਕੇਸ ਵਿੱਚ ਸਜ਼ਾ ਭੁਗਤ ਰਹੇ ਤਿੰਨ ਸਾਬਕਾ ਪੁਲੀਸ ਅਧਿਕਾਰੀਆਂ ਨਾਲ ਝਗੜਾ ਹੋ ਗਿਆ ਸੀ। ਝਗੜੇ ਵਿੱਚ ਸੰਦੀਪ ਸਿੰਘ ਸੰਨੀ ਵੱਲੋਂ ਕੀਤੇ ਹਮਲੇ ਕਾਰਨ ਸੂਬਾ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।
Advertisement
Advertisement
×