ਸਬ-ਇੰਸਪੈਕਟਰ ਹੱਤਿਆ ਮਾਮਲਾ: ਮੁੱਖ ਮੰਤਰੀ ਵੱਲੋਂ 2 ਕਰੋੜ ਰੁਪਏ ਦੀ ਐਕਸ-ਗਰੇਸ਼ੀਆ ਦਾ ਐਲਾਨ
ਚੰਡੀਗੜ੍ਹ, 10 ਅਪਰੈਲ ਬੀਤੇ ਦਿਨ ਪਿੰਡ ਕੋਟ ਮੁਹੰਮਦ ਖਾ ਵਿੱਚ ਦੋ ਧਿਰਾਂ ਦੇ ਝਗੜੇ ਨੂੰ ਸੁਲਝਾਉਣ ਗਈ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਪਾਰਟੀ ’ਤੇ ਹੋਏ ਹਮਲੇ ਦੌਰਾਨ ਮਾਰੇ ਗਏ ਸਬ-ਇੰਸਪੈਕਟਰ ਚਰਨਜੀਤ ਸਿੰਘ ਦੇ ਲਈ ਐਕਸ ਗਰੇਸ਼ੀਆ ਗ੍ਰਾਂਟ ਦਾ ਅੇਲਾਨ ਕੀਤਾ...
Advertisement
ਚੰਡੀਗੜ੍ਹ, 10 ਅਪਰੈਲ
ਬੀਤੇ ਦਿਨ ਪਿੰਡ ਕੋਟ ਮੁਹੰਮਦ ਖਾ ਵਿੱਚ ਦੋ ਧਿਰਾਂ ਦੇ ਝਗੜੇ ਨੂੰ ਸੁਲਝਾਉਣ ਗਈ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਪਾਰਟੀ ’ਤੇ ਹੋਏ ਹਮਲੇ ਦੌਰਾਨ ਮਾਰੇ ਗਏ ਸਬ-ਇੰਸਪੈਕਟਰ ਚਰਨਜੀਤ ਸਿੰਘ ਦੇ ਲਈ ਐਕਸ ਗਰੇਸ਼ੀਆ ਗ੍ਰਾਂਟ ਦਾ ਅੇਲਾਨ ਕੀਤਾ ਗਿਆ ਹੈ।
Thank you Hon'ble CM Punjab @BhagwantMann for announcing ₹ 2 crore for our martyr Sub-Inspector Charanjit Singh
Salute to the brave officer who has laid down his life in the line of duty in Tarn Taran. His immense courage and commitment to service will always be remembered.… pic.twitter.com/sr5xEpt2Ae
— DGP Punjab Police (@DGPPunjabPolice) April 10, 2025
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਸਬ-ਇੰਸਪੈਕਟਰ ਚਰਨਜੀਤ ਸਿੰਘ ਲਈ 2 ਕਰੋੜ ਰੁਪਏ ਦੀ ਐਕਸ-ਗਰੇਸ਼ੀਆ ਰਾਸ਼ੀ ਦਾ ਐਲਾਨ ਕਰਨ 'ਤੇ ਧੰਨਵਾਦ ਕੀਤਾ। ਡੀਜੀਪੀ ਨੇ ਐਕਸ ਪੋਸਟ ਵਿਚ ਕਿਹਾ ਕਿ ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਵੇਗੀ, ਜਦੋਂ ਕਿ HDFC ਬੈਂਕ ਪੰਜਾਬ ਪੁਲੀਸ ਭਲਾਈ ਬੀਮਾ ਤੋਂ 1 ਕਰੋੜ ਰੁਪਏ ਦਾ ਭੁਗਤਾਨ ਕਰੇਗਾ। ਉਨ੍ਹਾਂ ਲਿਖਿਆ ਕਿ ਤਰਨਤਾਰਨ ਵਿਚ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਬਹਾਦਰ ਅਫਸਰ ਨੂੰ ਸਲਾਮ, ਉਸਦੀ ਅਥਾਹ ਹਿੰਮਤ ਅਤੇ ਸੇਵਾ ਪ੍ਰਤੀ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਵੇਗੀ। -ਏਐਨਆਈ
ਇਹ ਵੀ ਪੜ੍ਹੋ:ਸਬ-ਇੰਸਪੈਕਟਰ ਹੱਤਿਆ ਮਾਮਲਾ: ‘ਆਪ’ ਦੇ ਸਰਪੰਚ ਸਣੇ 50 ਦੇ ਕਰੀਬ ਵਿਅਕਤੀਆਂ ਖਿਲਾਫ਼ ਕੇਸ ਦਰਜ
Advertisement
Advertisement
×