ਕਹਾਣੀਕਾਰਾ ਪ੍ਰੀਤਮਾ ਦੋਮੇਲ ਦਾ ਦੇਹਾਂਤ
ਪੰਜਾਬੀ ਕਹਾਣੀਕਾਰਾ ਪ੍ਰੀਤਮਾ ਦੋਮੇਲ ਨੇ ਅੱਜ ਬਾਅਦ ਦੁਪਹਿਰ ਇਥੋਂ ਦੇ ਮਿਲਟਰੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਜਨਮ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੰਦੇ ਮਹਿਲਾ ਕਲਾਂ ਵਿਖੇ 28 ਫਰਵਰੀ 1951 ਨੂੰ ਹੋਇਆ ਸੀ।...
Advertisement
ਪੰਜਾਬੀ ਕਹਾਣੀਕਾਰਾ ਪ੍ਰੀਤਮਾ ਦੋਮੇਲ ਨੇ ਅੱਜ ਬਾਅਦ ਦੁਪਹਿਰ ਇਥੋਂ ਦੇ ਮਿਲਟਰੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਜਨਮ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੰਦੇ ਮਹਿਲਾ ਕਲਾਂ ਵਿਖੇ 28 ਫਰਵਰੀ 1951 ਨੂੰ ਹੋਇਆ ਸੀ। ਉਨ੍ਹਾਂ ਦੇ ਪਤੀ ਜਸਪਾਲ ਸਿੰਘ ਭਾਰਤੀ ਫੌਜ ਵਿੱਚ ਮੇਜਰ ਰਹੇ। ਵਿਆਹ ਮਗਰੋਂ ਉਹ ਰੋਪੜ ਜ਼ਿਲ੍ਹੇ ਦੇ ਕੁਝ ਸਮਾਂ ਪਿੰਡ ਸੈਦਪੁਰ ਰਹੇ। ਇਨ੍ਹਾਂ ਦਿਨੀਂ ਪ੍ਰੀਤਮਾ ਦੋਮੇਲ ਆਪਣੇ ਪੁੱਤਰ ਬ੍ਰਿਗੇਡੀਅਰ ਸਨੇਂਦਰ ਸਿੰਘ ਕੋਲ ਬਠਿੰਡਾ ਆਏ ਹੋਏ ਸਨ। ਉਨ੍ਹਾਂ ਦੀਆਂ ਪ੍ਰਮੁੱਖ ਕਿਤਾਬਾਂ ’ਚ ‘ਕੌਡੀਆਂ ਵਾਲਾ ਸੱਪ’, ‘ਘਾਟੇ ਦਾ ਦੀਵਾ’, ‘ਖੁਸ਼ੀਆਂ ਦੀ ਕਿਣਮਿਣ’ ਅਤੇ ‘ਜਹੇਨ ਦੇ ਇੰਦਰਧਨੁਸ਼’ ਸ਼ਾਮਲ ਹਨ।
Advertisement
Advertisement
×