ਸਮਾਜ ਸੇਵਿਕਾ ਪੂਜਾ ਸਿੰਘ ‘ਆਪ’ ’ਚ ਸ਼ਾਮਲ
ਪ੍ਰਸਿੱਧ ਸਮਾਜ ਸੇਵਿਕਾ ਡਾ. ਪੂਜਾ ਸਿੰਘ ਦੇ ‘ਆਪ’ ਵਿੱਚ ਸ਼ਾਮਲ ਹੋਣ ’ਤੇ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਡਾ. ਪੂਜਾ ਨੂੰ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਅਤੇ ਸੀਨੀਅਰ ਨੇਤਾ ਦੀਪਕ ਬਾਲੀ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ...
Advertisement
ਪ੍ਰਸਿੱਧ ਸਮਾਜ ਸੇਵਿਕਾ ਡਾ. ਪੂਜਾ ਸਿੰਘ ਦੇ ‘ਆਪ’ ਵਿੱਚ ਸ਼ਾਮਲ ਹੋਣ ’ਤੇ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਡਾ. ਪੂਜਾ ਨੂੰ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਅਤੇ ਸੀਨੀਅਰ ਨੇਤਾ ਦੀਪਕ ਬਾਲੀ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ‘ਆਪ’ ਵਿੱਚ ਡਾ. ਪੂਜਾ ਦੀ ਮੌਜੂਦਗੀ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ। ਡਾ. ਪੂਜਾ ਸਿੰਘ ਨੇ ਰਾਜਨੀਤੀ ਨੂੰ ਵੱਡੇ ਸਮਾਜਿਕ ਪ੍ਰਭਾਵ ਲਈ ਇੱਕ ਪਲੇਟਫਾਰਮ ਵਜੋਂ ਵਰਤਣ ਦੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਰਾਜਨੀਤੀ ਸਾਨੂੰ ਲੱਖਾਂ ਜ਼ਿੰਦਗੀਆਂ ਬਦਲਣ ਦਾ ਮੌਕਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਨਾਲ ਮਿੱਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਡਾ. ਪੂਜਾ ਸਿੰਘ ਸਾਲ 2004 ਤੋਂ ਸੁੰਦਰਤਾ ਅਤੇ ਵੈੱਲਨੈੱਸ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਰਹੇ ਹਨ। ਡਾ. ਪੂਜਾ ਭਾਰਤ ਭਰ ਵਿੱਚ 70 ਤੋਂ ਵੱਧ ਸਿਖਲਾਈ ਸੰਸਥਾਵਾਂ ਚਲਾਉਂਦੇ ਹਨ।
Advertisement
Advertisement
×