DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਸਮਤੀ ਦੀ ਮਹਿਕ: ਪੰਜਾਬ ਸਰਕਾਰ ਵੱਲੋਂ ਐੱਮਐੱਸਪੀ ਦੇਣ ਦੀ ਤਿਆਰੀ

ਬਾਜ਼ਾਰ ਵਿੱਚ ਐੱਮਐੱਸਪੀ ਤੋਂ ਭਾਅ ਘਟਣ ’ਤੇ ਬਾਸਮਤੀ ਖ਼ੁਦ ਖਰੀਦੇਗੀ ਸਰਕਾਰ
  • fb
  • twitter
  • whatsapp
  • whatsapp
Advertisement

ਚੰਡੀਗਡ਼੍ਹ: ਪੰਜਾਬ ਸਰਕਾਰ ਮੌਜੂਦਾ ਸਾੳੁਣੀ ਸੀਜ਼ਨ ਦੌਰਾਨ ਸੂਬੇ ਵਿੱਚ ਬਾਸਮਤੀ ਹੇਠਲਾ ਰਕਬਾ 20 ਫੀਸਦੀ ਵਧਾੳੁਣ ਦੀ ਯੋਜਨਾ ਬਣ ਰਹੀ ਹੈ। ਪੰਜਾਬ ਸਰਕਾਰ ਬਾਸਮਤੀ ਨੂੰ ਝੋਨੇ ਦੇ ਬਦਲ ਵਜੋਂ ਦੇਖ ਰਹੀ ਹੈ ਕਿੳੁਂਕਿ ਝੋਨੇ ਨਾਲ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਬਹੁਤ ਹੁੰਦੀ ਹੈ।

ਖੇਤੀਬਾਡ਼ੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਸਮਤੀ ਦੀ ਲੁਆੲੀ ਇਸੇ ਮਹੀਨੇ ਸ਼ੁਰੂ ਹੋਣੀ ਹੈ ਅਤੇ ਵਿਭਾਗ ਐਤਕੀ ਛੇ ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਲੁਆੲੀ ਕਰਵਾੳੁਣ ਦੀ ਯੋਜਨਾ ਬਣਾ ਰਿਹਾ ਹੈ। ਪਿਛਲੇ ਸਾਲ ਪੰਜਾਬ ਵਿੱਚ 4.94 ਲੱਖ ਹੈਕਟੇਅਰ ਰਕਬੇ ਵਿਚ ਬਾਸਮਤੀ ਦੀ ਲੁਆੲੀ ਹੋੲੀ ਸੀ। ਦੂਜੇ ਪਾਸੇ ਪੰਜਾਬ ਸਰਕਾਰ ਬਾਸਮਤੀ ਦੀ ਫ਼ਸਲ ’ਤੇ 2600 ਤੋਂ 2800 ਰੁਪਏ ਪ੍ਰਤੀ ਕੁਇੰਟਲ ਐੱਮਐੱਸਪੀ ਦੇਣ ਦੀ ਯੋਜਨਾ ਬਣਾ ਰਹੀ ਹੈ। ਪੰਜਾਬ ਵਿੱਚ ਬਾਸਮਤੀ ਦੀ ਫ਼ਸਲ ਨੂੰ ਹੁਲਾਰਾ ਦੇਣ ਲੲੀ ਖੇਤੀਬਾਡ਼ੀ ਵਿਭਾਗ ਨੇ ‘ਕਿਸਾਨ ਮਿੱਤਰ’ ਸਕੀਮ ਵੀ ਸ਼ੁਰੂ ਕੀਤੀ ਹੈ, ਜਿਸ ਤਹਿਤ ਕਿਸਾਨ ਨੂੰ ਫ਼ਸਲ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲ 2021-22 ਦੌਰਾਨ ਬਾਸਮਤੀ ਹੇਠਲਾ ਰਕਬਾ 4.85 ਲੱਖ ਹੈਕਟੇਅਰ ਸੀ ਜਦਕਿ 2020-21 ਦੌਰਾਨ ਇਹ ਰਕਬਾ 4.06 ਲੱਖ ਹੈਕਟੇਅਰ ਸੀ। ਹਾਲਾਂਕਿ ਪੰਜਾਬ ਵਿਚ ਹਰ ਸਾਲ 30 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਝੋਨੇ ਤੇ ਬਾਸਮਤੀ ਦੀ ਲੁਆੲੀ ਹੁੰਦੀ ਹੈ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ ਤੇ ਹੋਰ ਜ਼ਿਲ੍ਹਿਆਂ ਵਿੱਚ ਬਾਸਮਤੀ ਦੀ ਫ਼ਸਲ ਹੁੰਦੀ ਹੈ। ਖੇਤੀਬਾਡ਼ੀ ਵਿਭਾਗ ਦੇ ਅਧਿਕਾਰੀਆਂ ਨੇ ਆਸ ਪ੍ਰਗਟਾੲੀ ਕਿ ਐਤਕੀ ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿਚ ਬਾਸਮਤੀ ਹੇਠਲਾ ਰਕਬਾ ਵਧੇਗਾ। ੳੁਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਝੋਨੇ ਨਾਲ ਹੁੰਦੀ ਪਾਣੀ ਦੀ ਬਰਬਾਦੀ ਰੋਕਣ ਲੲੀ ਕਿਸਾਨਾਂ ਨੂੰ ਬਾਸਮਤੀ, ਨਰਮਾ ਅਤੇ ਦਾਲਾਂ ਦੀ ਬਿਜਾੲੀ ਕਰਨ ਲੲੀ ੳੁਤਸ਼ਾਹਿਤ ਕਰ ਰਹੀ ਹੈ। ੳੁਨ੍ਹਾਂ ਆਖਿਆ ਕਿ ਪਿਛਲੇ ਸਾਲ ਕਿਸਾਨਾਂ ਨੂੰ ਬਾਸਮਤੀ ਦਾ 3500 ਰੁਪਏ ਕੁਇੰਟਲ ਤੋਂ ਵੱਧ ਭਾਅ ਮਿਲਿਆ ਸੀ, ਜਿਸ ਕਾਰਨ ਐਤਕੀ ਪਿਛਲੇ ਸਾਲ ਨਾਲੋਂ ਵੱਧ ਕਿਸਾਨ ਬਾਸਮਤੀ ਦੀ ਲੁਆੲੀ ਕਰਨਗੇ। ੳੁਨ੍ਹਾਂ ਆਖਿਆ ਕਿ ‘ਕਿਸਾਨ ਮਿੱਤਰ’ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਦੀ ਪੈਦਾਵਾਰ ਬਾਰੇ ਜਾਗਰੂਕ ਕਰਨਗੇ ਅਤੇ ੳੁਹ ਫਸਲ ਦੀ ਲੁਆੲੀ ਤੋਂ ਵੱਢਣ ਤੱਕ ਕਿਸਾਨਾਂ ਦੇ ਸੰਪਰਕ ਵਿੱਚ ਰਹਿਣਗੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਬਾਸਮਤੀ ਦੀ ਫ਼ਸਲ ’ਤੇ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਕੀਟਨਾਸ਼ਕ ਦਵਾੲੀਆਂ ਵਰਤਣ ਦੀ ਸਲਾਹ ਦਿੱਤੀ ਜਾਵੇਗੀ। ੳੁਨ੍ਹਾਂ ਆਖਿਆ ਕਿ ਬਾਸਮਤੀ ਨੂੰ ਵਿਦੇਸ਼ਾਂ ਵਿੱਚ ਭੇਜਣ ਲੲੀ ਮੌਜੂਦਾ ਸਮੇਂ ਬਾਸਮਤੀ ’ਤੇ ਹੋ ਰਹੀ ਕੀਟਨਾਸ਼ਕ ਵਰਤੋਂ ਘਟਾੳੁਣ ਲੲੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਭਾਰਤ ਹਰ ਸਾਲ 3500 ਕਰੋਡ਼ ਰੁਪਏ ਤੋਂ ਵੱਧ ਦੀ ਬਾਸਮਤੀ ਬਰਾਮਦ ਕਰਦਾ ਹੈ, ਜਿਸ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਹੁੰਦਾ ਹੈ। ੳੁਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਬਾਸਮਤੀ ’ਤੇ ਐੱਮਐਸਪੀ ਦੇਣ ਦੀ ਯੋਜਨਾ ਬਣਾ ਰਹੀ ਹੈ। ਦੂਜੇ ਪਾਸੇ ਜੇਕਰ ਮਾਰਕੀਟ ਵਿੱਚ ਬਾਸਮਤੀ ਦਾ ਭਾਅ ਐਮਐਸਪੀ ਤੋਂ ਘੱਟ ਜਾਂਦਾ ਹੈ ਤਾਂ ਪੰਜਾਬ ਸਰਕਾਰ ਮਾਰਕਫੈੱਡ ਰਾਹੀਂ ਦਖਲ ਦੇ ਕੇ ਖੁਦ ਫਸਲ ਖਰੀਦੇਗੀ। ਹਾਲਾਂਕਿ ਸਰਕਾਰ ਨੇ ਐਮਐਸਪੀ ਬਾਰੇ ਹਾਲੇ ਤਕ ਕੋੲੀ ਫੈਸਲਾ ਨਹੀਂ ਲਿਆ ਪਰ ਇਹ ਭਾਅ 2600 ਤੋਂ 2800 ਰੁਪਏ ਪ੍ਰਤੀ ਕੁਇੰਟਲ ਹੋ ਸਕਦਾ ਹੈ। ਪੰਜਾਬ ਵਿੱਚ ਕਿਸਾਨ ਮੁੱਖ ਤੌਰ ’ਤੇ ਬਾਸਮਤੀ ਦੀਆਂ ਪੂਸਾ 1121, ਪੂਸਾ 1509 ਅਤੇ 386 ਕਿਸਮਾਂ ਦੀ ਪੈਦਾਵਾਰ ਕਰਦੇ ਹਨ। -ਪੀਟੀਆੲੀ

Advertisement

Advertisement
×