DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਰਬਲ ਨਾਲ ਲੱਦਿਆ ਛੋਟਾ ਹਾਥੀ ਪਲਟਿਆ, ਤਿੰਨ ਹਲਾਕ

ਤਿੰਨ ਜ਼ਖ਼ਮੀ ਹਸਪਤਾਲ ਦਾਖ਼ਲ; ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
  • fb
  • twitter
  • whatsapp
  • whatsapp
Advertisement

ਸਰਬਜੀਤ ਗਿੱਲ

ਫਿਲੌਰ, 8 ਜੁਲਾਈ

Advertisement

ਸਥਾਨਕ ਜੀਟੀ ਰੋਡ ’ਤੇ ਪਿੰਡ ਭੱਟੀਆਂ ਨੇੜੇ ਮਾਰਬਲ ਪੱਥਰ ਨਾਲ ਭਰਿਆ ਛੋਟਾ ਹਾਥੀ ਟਾਟਾ ਫੋਰਵੀਲਰ ਬੇਕਾਬੂ ਹੋ ਕੇ ਪਲਟ ਗਿਆ। ਇਸ ਕਾਰਨ ਉਸ ਵਿੱਚ ਸਵਾਰ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀ ਸਰਬਜੀਤ ਸਿੰਘ ਨਾਲ ਘਟਨਾ ਵਾਲੀ ਥਾਂ ਪੁੱਜੇ, ਜਿਨ੍ਹਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਪੇਂਟਰ ਵਾਸੀ ਬਿਹਾਰ, ਲਕਸ਼ਮਣ, ਸੋਢੀ ਉਰਫ ਭੱਟੀ ਵਜੋਂ ਹੋਈ। ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤੀਆਂ ਹਨ। ਜ਼ਖ਼ਮੀ ਲੱਕੀ ਪੁੱਤਰ ਭੁਪਿੰਦਰ ਸਿੰਘ ਵਾਸੀ ਲੁਧਿਆਣਾ, ਸ਼ਰਨਜੀਤ ਸਿੰਘ ਪੁੱਤਰ ਪਿਆਰਾ ਲਾਲ ਵਾਸੀ ਹੁਸ਼ਿਆਰਪੁਰ, ਆਕਾਸ਼ ਸੇਜੋਵਾਲ ਪੁੱਤਰ ਯੰਬਾ ਬਹਾਦਰ ਵਾਸੀ ਨੇਪਾਲ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਵਿੱਚ ਪਹੁੰਚਾਇਆ ਗਿਆ।

Advertisement
×