DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਮਾਲਕੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਣੇ ਛੇ ਅਧਿਆਪਕ ਮੈਡੀਕਲ ਛੁੱਟੀ ’ਤੇ

ਵਿਦਿਆਰਥੀ ਵੱਲੋਂ ਕੀਟਨਾਸ਼ਕ ਦਵਾਈ ਨਿਗਲਣ ਦਾ ਮਾਮਲਾ
  • fb
  • twitter
  • whatsapp
  • whatsapp
featured-img featured-img
ਸਰਕਾਰੀ ਸਕੂਲ ਕਮਾਲਕੇ ਦੀ ਬਾਹਰੀ ਝਲਕ।
Advertisement
ਇੱਥੋਂ ਨੇੜਲੇ ਪਿੰਡ ਕਮਾਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਿਆਰਵ੍ਹੀਂ ਕਲਾਸ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਦੇ ਪਰਿਵਾਰ ਨੇ ਪ੍ਰਿੰਸੀਪਲ ਸਣੇ ਛੇ ਹੋਰ ਅਧਿਆਪਕਾਂ ਖ਼ਿਲਾਫ਼ ਕੁੱਟਮਾਰ ਕਰਨ ਅਤੇ ਕਥਿਤ ਤੌਰ ’ਤੇ ਜ਼ਲੀਲ ਕਰਨ ਦੇ ਦੋਸ਼ ਲਗਾਏ ਸਨ। 23 ਅਗਸਤ ਨੂੰ ਵਿਦਿਆਰਥੀ ਨੇ ਜ਼ਲਾਲਤ ਨਾ ਸਹਾਰਦਿਆਂ ਕੀਟਨਾਸ਼ਕ ਦਵਾਈ ਨਿਗਲ ਲਈ ਸੀ। ਲੰਘੇ ਦਿਨ ਏਮਜ਼ ਹਸਪਤਾਲ ਬਠਿੰਡਾ ਦੇ ਡਾਕਟਰਾਂ ਵੱਲੋਂ ਜਵਾਬ ਦੇ ਦੇਣ ਤੋਂ ਬਾਅਦ ਉਸ ਨੂੰ ਘਰ ਲਿਆਂਦਾ ਗਿਆ, ਜਿੱਥੇ ਉਸ ਨੂੰ ਸਾਹ ਪ੍ਰਣਾਲੀ ’ਤੇ ਰੱਖਿਆ ਹੋਇਆ ਹੈ।

ਵਿਦਿਆਰਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਣੇ ਪੰਜ ਹੋਰ ਅਧਿਆਪਕ ਮੈਡੀਕਲ ਛੁੱਟੀ ’ਤੇ ਚਲੇ ਗਏ ਹਨ। ਇੱਕ ਅਧਿਆਪਕ ਨੇ ਇਨ੍ਹਾਂ ਦਿਨਾਂ ਵਿੱਚ ਹੀ ਸਕੂਲ ਤੋਂ ਆਪਣੀ ਬਦਲੀ ਕਰਵਾ ਲਈ ਹੈ। ਛੁੱਟੀ ’ਤੇ ਗਏ ਇਨ੍ਹਾਂ ਸਾਰੇ ਅਧਿਆਪਕਾਂ ਖ਼ਿਲਾਫ਼ ਹੀ ਵਿਦਿਆਰਥੀ ਦੇ ਪਰਿਵਾਰ ਨੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ। ਸਕੂਲ ਦਾ ਕੰਮ-ਕਾਜ ਦੇਖ ਰਹੇ ਅਧਿਆਪਕ ਨੀਤੂ ਬਾਲਾ ਨੇ ਦੱਸਿਆ ਕਿ ਛੁੱਟੀ ’ਤੇ ਗਏ ਜ਼ਿਆਦਾਤਰ ਅਧਿਆਪਕਾਂ ਨੇ ਛੁੱਟੀ ਦੇ ਨਾਲ ਆਪਣੇ ਮੈਡੀਕਲ ਸਰਟੀਫਿਕੇਟ ਭੇਜੇ ਹਨ।

Advertisement

ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਲੰਘੇ ਦਿਨ ਲੜਕੇ ਦੇ ਪਿਤਾ ਕੁਲਵਿੰਦਰ ਸਿੰਘ ਦੇ ਬਿਆਨ ਕਲਮਬੰਦ ਕੀਤੇ ਗਏ ਹਨ ਅਤੇ ਪੁਲੀਸ ਰੋਜ਼ਨਾਮਚੇ ਵਿਚ ਰਿਪੋਰਟ ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਲੜਕੇ ਦੇ ਹਾਲਾਤ ਮੁਤਾਬਕ ਅਗੇਰਲੀ ਕਾਰਵਾਈ ਕੀਤੀ ਜਾਵੇਗੀ। ਡੀਐੱਸਪੀ ਧਰਮਕੋਟ ਜਸਵਰਿੰਦਰ ਸਿੰਘ ਮੁਤਾਬਕ ਸਾਰਾ ਮਾਮਲਾ ਅਜੇ ਜਾਂਚ ਦਾ ਵਿਸ਼ਾ ਹੈ। ਹਾਈ ਕੋਰਟ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬੰਧਤ ਸ਼ਿਕਾਇਤ ’ਤੇ ਡੈਥ ਕੇਸ ’ਤੇ ਹੀ ਧਾਰਾ 306 ਅਧੀਨ ਮਾਮਲਾ ਦਰਜ ਹੋ ਸਕਦਾ ਹੈ।

Advertisement
×