ਪਹੀ ਦੇ ਵਿਵਾਦ ਕਾਰਨ ਗੋਲੀ ਚੱਲੀ; ਇੱਕ ਜ਼ਖ਼ਮੀ
ਇੱਥੋਂ ਨੇੜਲੇ ਪਿੰਡ ਦੌਲਾ ਵਿੱਚ ਪਹੀ ਦੇ ਮਾਮਲੇ ’ਚ ਗੋਲੀ ਚੱਲਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੌਲਾ ਦੇ ਕੁਲਦੀਪ ਸਿੰਘ (35) ਦਾ ਆਪਣੇ ਕਰੀਬੀਆਂ ਨਾਲ ਪਹੀ ਦਾ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ’ਤੇ ਅੱਜ...
Advertisement
ਇੱਥੋਂ ਨੇੜਲੇ ਪਿੰਡ ਦੌਲਾ ਵਿੱਚ ਪਹੀ ਦੇ ਮਾਮਲੇ ’ਚ ਗੋਲੀ ਚੱਲਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੌਲਾ ਦੇ ਕੁਲਦੀਪ ਸਿੰਘ (35) ਦਾ ਆਪਣੇ ਕਰੀਬੀਆਂ ਨਾਲ ਪਹੀ ਦਾ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ’ਤੇ ਅੱਜ ਕੁਲਦੀਪ ਸਿੰਘ ਅਤੇ ਦੂਜੀ ਧਿਰ ਦਰਮਿਆਨ ਝਗੜਾ ਹੋ ਗਿਆ। ਇਸ ਮੌਕੇ ਗੋਲੀ ਚੱਲਣ ਕਾਰਨ ਜ਼ਖ਼ਮੀ ਹੋਏ ਕੁਲਦੀਪ ਸਿੰਘ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰ ਸਤਪਾਲ ਨੇ ਦੱਸਿਆ ਕਿ ਕੁਲਦੀਪ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਪਿੰਡ ਦੌਲਾ ਵਿੱਚ ਪਹੀ ਤੋਂ ਹੋਏ ਝਗੜੇ ’ਚ ਕੁਲਦੀਪ ਸਿੰਘ ਨੂੰ ਗੋਲੀ ਲੱਗੀ ਹੈ, ਜੋ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ’ਤੇ ਗੋਲੀ ਚਲਾਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Advertisement
Advertisement
×