ਪੰਜਾਬ ਰੋਡਵੇਜ਼ ਦੀ ਬੱਸ ’ਤੇ ਗੋਲੀਆਂ ਚਲਾਈਆਂ
ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪੀਰ ਖਾਂ ਸ਼ੇਖ ਵਾਲੇ ਪੁਲ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿੱਚ ਬੱਸ ਦੀਆਂ ਸਵਾਰੀਆਂ ਅਤੇ ਡਰਾਈਵਰ ਵਾਲ ਵਾਲ ਬਚ ਗਏ ਜਦਕਿ ਕੰਡਕਟਰ ਮਾਮੂਲੀ ਜ਼ਖਮੀ ਹੋ ਗਿਆ।...
Advertisement
ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪੀਰ ਖਾਂ ਸ਼ੇਖ ਵਾਲੇ ਪੁਲ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ।
ਇਸ ਘਟਨਾ ਵਿੱਚ ਬੱਸ ਦੀਆਂ ਸਵਾਰੀਆਂ ਅਤੇ ਡਰਾਈਵਰ ਵਾਲ ਵਾਲ ਬਚ ਗਏ ਜਦਕਿ ਕੰਡਕਟਰ ਮਾਮੂਲੀ ਜ਼ਖਮੀ ਹੋ ਗਿਆ। ਬੱਸ ਕੰਡਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਗੰਗਾਨਗਰ ਜਾ ਰਹੇ ਸਨ ਤਾਂ ਰਸਤੇ ਵਿੱਚ ਤਿੰਨ ਨੌਜਵਾਨਾਂ ਨੇ ਬੱਸ ’ਤੇ ਗੋਲੀਆਂ ਚਲਾ ਦਿੱਤੀਆਂ।
Advertisement
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਇੱਕ ਗੋਲੀ ਡਰਾਈਵਰ ਦੀ ਬਾਰੀ ਵਿੱਚ ਮਾਰੀ ਜੋ ਸੀਟ ਦੇ ਪਿੱਛੋਂ ਲੰਘ ਗਈ ਤੇ ਡਰਾਈਵਰ ਵਾਲ-ਵਾਲ ਬਚ ਗਿਆ। ਦੂਜੀ ਗੋਲੀ ਬੱਸ ਦੇ ਅਗਲੇ ਹਿੱਸੇ ’ਤੇ ਮਾਰੀ ਗਈ। ਕੰਡਕਟਰ ਅਨੁਸਾਰ ਉਸ ਦੀ ਲੱਤ ’ਤੇ ਗੋਲੀ ਦੇ ਛੱਰੇ ਲੱਗੇ ਹਨ। ਘਟਨਾ ਤੋਂ ਤੁਰੰਤ ਬਾਅਦ ਡਰਾਈਵਰ ਬੱਸ ਨੂੰ ਲੱਖੋ ਕੇ ਬਹਿਰਾਮ ਥਾਣੇ ਲੈ ਗਿਆ। ਮਮਦੋਟ ਪੁਲੀਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
×

