ਇਮੀਗ੍ਰੇਸ਼ਨ ਸੈਂਟਰ ’ਤੇ ਗੋਲੀਆਂ ਚਲਾਈਆਂ
ਇੱਥੇ ਬੱਸ ਅੱਡੇ ਨੇੜੇ ਇਮੀਗ੍ਰੇਸ਼ਨ ਸੈਂਟਰ ’ਤੇ ਗੈਂਗਸਟਰ ਜੈਸਲ ਚੰਬਲ ਦੇ ਮੈਂਬਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ| ਫਾਈਵ ਸਟਾਰ ਇਮੀਗ੍ਰੇਸ਼ਨ ਵੀਜ਼ਾ ਕੰਸਲਟੈਂਸੀ ਦਾ ਮਾਲਕ ਘਟਨਾ ਸਮੇਂ ਕਿਧਰੇ ਗਿਆ ਹੋਇਆ ਸੀ| ਸੈਂਟਰ ਮਾਲਕ ਨੂੰ ਘਟਨਾ ਦੀ ਜਾਣਕਾਰੀ ਉਸ ਦੀ ਸਹਾਇਕ...
Advertisement
ਇੱਥੇ ਬੱਸ ਅੱਡੇ ਨੇੜੇ ਇਮੀਗ੍ਰੇਸ਼ਨ ਸੈਂਟਰ ’ਤੇ ਗੈਂਗਸਟਰ ਜੈਸਲ ਚੰਬਲ ਦੇ ਮੈਂਬਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ| ਫਾਈਵ ਸਟਾਰ ਇਮੀਗ੍ਰੇਸ਼ਨ ਵੀਜ਼ਾ ਕੰਸਲਟੈਂਸੀ ਦਾ ਮਾਲਕ ਘਟਨਾ ਸਮੇਂ ਕਿਧਰੇ ਗਿਆ ਹੋਇਆ ਸੀ| ਸੈਂਟਰ ਮਾਲਕ ਨੂੰ ਘਟਨਾ ਦੀ ਜਾਣਕਾਰੀ ਉਸ ਦੀ ਸਹਾਇਕ ਨੇ ਦਿੱਤੀ| ਜਾਣਕਾਰੀ ਅਨੁਸਾਰ ਸੈਂਟਰ ਮਾਲਕ ਪਰਮਿੰਦਰ ਸਿੰਘ ਵਾਸੀ ਭਰੋਵਾਲ ਤੋਂ ਗੈਂਗਸਟਰ ਜੈਸਲ ਚੰਬਲ 50 ਲੱਖ ਰੁਪਏ ਦੀ ਫ਼ਿਰੌਤੀ ਮੰਗ ਰਿਹਾ ਸੀ ਪਰ ਪਰਮਿੰਦਰ ਨੇ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ| ਪਰਮਿੰਦਰ ਨੇ ਸਥਾਨਕ ਥਾਣਾ ਸਿਟੀ ਵਿੱਚ ਕੀਤੀ ਸ਼ਿਕਾਇਤ ’ਚ ਕਿਹਾ ਕਿ ਉਸ ਦੇ ਸੈਂਟਰ ’ਤੇ ਸ਼ੁੱਕਰਵਾਰ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਇਸ ਮਗਰੋਂ ਜੈਸਲ ਨੇ ਪਰਮਿੰਦਰ ਨੂੰ ਫੋਨ ਕਰ ਕੇ ਫ਼ਿਰੌਤੀ ਨਾ ਦੇਣ ’ਤੇ ਸਿੱਟੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ। ਏ ਐੱਸ ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜੈਸਲ ਚੰਬਲ ਸਣੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
×

