ਪੈਸਿਆਂ ਦੇ ਲੈਣ ਦੇਣ ਦੀ ਗੱਲਬਾਤ ਦੌਰਾਨ ਗੋਲੀਬਾਰੀ; ਤਿੰਨ ਜ਼ਖ਼ਮੀ
ਨਿਹਾਲ ਸਿੰਘ ਵਾਲਾ ਥਾਣੇ ਤੋਂ ਮਹਿਜ਼ 100 ਗਜ਼ ਦੀ ਦੂਰੀ ਉਤੇ ਅੱਜ ਇੱਕ ਦੁਕਾਨ ਅੰਦਰ ਗੋਲੀਆਂ ਚੱਲੀਆਂ ਜਿਸ ਤੋਂ ਖੌਫ਼ਜ਼ਦਾ ਦੁਕਾਨਦਾਰਾਂ ਨੇ ਸ਼ਟਰ ਸੁੱਟ ਲਏੇ। ਥਾਣਾ ਨਿਹਾਲ ਸਿੰਘ ਵਾਲਾ ਮੁਖੀ ਪੂਰਨ ਸਿੰਘ ਨੇ ਦੱਸਿਆ ਕਿ ਇਥੇ ਇੱਕ ਮੋਬਾਈਲ ਦੁਕਾਨ ਉੱਤੇ...
ਨਿਹਾਲ ਸਿੰਘ ਵਾਲਾ ਥਾਣੇ ਤੋਂ ਮਹਿਜ਼ 100 ਗਜ਼ ਦੀ ਦੂਰੀ ਉਤੇ ਅੱਜ ਇੱਕ ਦੁਕਾਨ ਅੰਦਰ ਗੋਲੀਆਂ ਚੱਲੀਆਂ ਜਿਸ ਤੋਂ ਖੌਫ਼ਜ਼ਦਾ ਦੁਕਾਨਦਾਰਾਂ ਨੇ ਸ਼ਟਰ ਸੁੱਟ ਲਏੇ।
ਥਾਣਾ ਨਿਹਾਲ ਸਿੰਘ ਵਾਲਾ ਮੁਖੀ ਪੂਰਨ ਸਿੰਘ ਨੇ ਦੱਸਿਆ ਕਿ ਇਥੇ ਇੱਕ ਮੋਬਾਈਲ ਦੁਕਾਨ ਉੱਤੇ ਦੋ ਧਿਰਾਂ ਵਿਚ ਪੈਸਿਆਂ ਦੇ ਲੈਣ ਦੇਣ ਤੋਂ ਬਾਅਦ ਸਮਝੌਤੇ ਬਾਰੇ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਮਾਹੌਲ ਤਲਖ਼ੀ ਵਾਲਾ ਹੋ ਗਿਆ ਅਤੇ ਇੱਕ ਧਿਰ ਨੇ ਵਿਰੋਧੀ ਧਿਰ ਉਤੇ ਗੋਲੀਆਂ ਚਲਾ ਦਿੱਤੀਆ। ਇਸ ਗੋਲੀਬਾਰੀ ਵਿਚ ਜਸਪੀਤ ਸਿੰਘ, ਧਰਮਪਾਲ ਤੇ ਹਰਕ੍ਰਿਸ਼ਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨਿਹਾਲ ਸਿੰਘ ਵਾਲਾ ਹਸਪਤਾਲ ਦਾਖ਼ਲ ਕਰਵਾਇਆ ਅਤੇ ਬਾਅਦ ਵਿਚ ਮੋਗਾ ਵਿਚ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਧਿਰ ਦਾ ਬਿਆਨ ਦਰਜ ਕਰ ਲਿਆ ਗਿਆ ਅਤੇ ਕਾਨੂੰਨ ਅਨੁਸਾਰ ਅਪਰਾਧਿਕ ਧਾਰਾਵਾਂ ਤਹਿਤ ਐਫ਼ ਆਈ ਆਰ ਦਰਜ ਕਰਨ ਦੀ ਕਾਰਵਾਈ ਚੱਲ ਰਹੀ ਹੈ। ਇਥੇ ਦੱਸਣਾ ਬਣਦਾ ਹੈ ਕਿ ਜ਼ਿਲ੍ਹੇ ਵਿਚ ਫ਼ਿਰੌਤੀ ਲਈ ਕਈ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਵਾਰਦਾਤਾਂ ਕਾਰਨ ਖੌਫ਼ਜ਼ਦਾ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਇਸ ਘਟਨਾ ਬਾਅਦ ਲੋਕ ਸਹਿਮ ਗਏ ਅਤੇ ਖੇਤਰ ਵਿਚ ਦਹਿਸ਼ਤ ਵਾਲਾ ਮਾਹੌਲ ਹੈ।

