ਸ਼ਿਵ ਸੈਨਾ ਦੇ ਸ਼ਹਿਰੀ ਪ੍ਰਧਾਨ ਚੰਦਨ ਜਿੰਦਲ ’ਤੇ ਤਲਵਾਰਾਂ ਨਾਲ ਹਮਲਾ
ਜ਼ਖ਼ਮੀ ਨੂੰ ਸਿਵਲ ਹਸਪਤਾਲ ’ਚ ਮੁੱਢਲੇ ਇਲਾਜ ਮਗਰੋਂ ਪਟਿਆਲਾ ਰੈਫਰ ਕੀਤਾ
Advertisement
ਸ਼ਿਵ ਸੈਨਾ ਸ਼ਿੰਦੇ ਗਰੁੱਪ ਮਾਨਸਾ ਦੇ ਸ਼ਹਿਰੀ ਪ੍ਰਧਾਨ ਚੰਦਨ ਜਿੰਦਲ ’ਤੇ ਘਰ ਵਿਚ ਹੀ ਰਾਤ ਵੇਲੇ ਕੁਝ ਵਿਅਕਤੀਆਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਚੰਦਨ ਜਿੰਦਲ ਨੂੰ ਸਿਵਲ ਹਸਪਤਾਲ ਮਾਨਸਾ ਦਾਖਲ ਕਰਨ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਸ਼ਿਵ ਸ਼ੈਨਾ ਸ਼ਿੰਦੇ ਗਰੁੱਪ ਮਾਲਵਾ ਜ਼ੋਨ ਦੇ ਪ੍ਰਧਾਨ ਅੰਕੁਸ਼ ਜਿੰਦਲ ਨੇ ਦੱਸਿਆ ਕਿ ਕੋਈ ਵਿਅਕਤੀ, ਜੋ ਵਾਰਡ ਨੰਬਰ 8 ਵਿਚ ਚੰਦਨ ਜਿੰਦਲ ਦੇ ਗੁਆਂਢ ਵਿਚ ਰਹਿੰਦਾ ਹੈ, ਉਸ ਨਾਲ ਕਿਸੇ ਗੱਲੋ ਖਾਰ ਖਾਂਦਾ ਹੈ। ਉਸ ਨੇ ਚੰਦਨ ਜਿੰਦਲ ਦੇ ਘਰ ਵੱਲ ਮੂੰਹ ਕਰਕੇ ਕੈਮਰਾ ਲਗਵਾ ਦਿੱਤਾ, ਜਦੋ ਇਸ ’ਤੇ ਚੰਦਨ ਜਿੰਦਲ ਨੇ ਇਤਰਾਜ਼ ਕੀਤਾ ਤਾਂ ਮੰਗਲਵਾਰ ਅੱਧੀ ਰਾਤ ਨੂੰ ਤਲਵਾਰਾਂ ਨਾਲ ਲੈਸ ਵਿਅਕਤੀਆਂ ਨੇ ਚੰਦਨ ਜਿੰਦਲ ਦੇ ਘਰ ਵਿਚ ਵੜ ਕੇ ਹਮਲਾ ਕਰ ਦਿੱਤਾ। ਹਮਲੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਪੂਰੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
Advertisement
Advertisement
×