ਪਤਨੀ ਤੇ ਧੀ ਨੂੰ ਹਰ ਮਹੀਨੇ ਚਾਰ ਲੱਖ ਰੁਪਏ ਦੇਵੇਗਾ ਸ਼ਮੀ
ਕੋਲਕਾਤਾ: ਕਲਕੱਤਾ ਹਾਈ ਕੋਰਟ ਨੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਆਪਣੀ ਵੱਖ ਰਹਿੰਦੀ ਪਤਨੀ ਹਸੀਨ ਜਹਾਂ ਅਤੇ ਧੀ ਨੂੰ ਕਾਨੂੰਨੀ ਲੜਾਈ ਦੌਰਾਨ 4 ਲੱਖ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਹੈ। ਹਸੀਨ ਜਹਾਂ ਨੇ 2023 ਵਿੱਚ ਜ਼ਿਲ੍ਹਾ ਸੈਸ਼ਨ...
Advertisement
ਕੋਲਕਾਤਾ: ਕਲਕੱਤਾ ਹਾਈ ਕੋਰਟ ਨੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਆਪਣੀ ਵੱਖ ਰਹਿੰਦੀ ਪਤਨੀ ਹਸੀਨ ਜਹਾਂ ਅਤੇ ਧੀ ਨੂੰ ਕਾਨੂੰਨੀ ਲੜਾਈ ਦੌਰਾਨ 4 ਲੱਖ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਹੈ। ਹਸੀਨ ਜਹਾਂ ਨੇ 2023 ਵਿੱਚ ਜ਼ਿਲ੍ਹਾ ਸੈਸ਼ਨ ਅਦਾਲਤ ਦੇ ਉਸ ਹੁਕਮ ਖ਼ਿਲਾਫ਼ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿਸ ਵਿੱਚ ਸ਼ਮੀ ਨੂੰ ਆਪਣੀ ਪਤਨੀ ਨੂੰ 50,000 ਰੁਪਏ ਅਤੇ ਆਪਣੀ ਧੀ ਨੂੰ 80,000 ਰੁਪਏ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਜਸਟਿਸ ਅਜੈ ਕੁਮਾਰ ਮੁਖਰਜੀ ਨੇ ਹੁਕਮ ਵਿੱਚ ਕਿਹਾ, ‘ਮੇਰੀ ਰਾਏ ਅਨੁਸਾਰ ਮੁੱਖ ਅਰਜ਼ੀ ਦੇ ਨਿਬੇੜੇ ਤੱਕ ਪਟੀਸ਼ਨਰ ਪਤਨੀ ਨੂੰ 1,50,000 ਰੁਪਏ ਪ੍ਰਤੀ ਮਹੀਨਾ ਅਤੇ ਉਸ ਦੀ ਧੀ ਨੂੰ 2,50,000 ਰੁਪਏ ਪ੍ਰਤੀ ਮਹੀਨਾ ਦਾ ਭੁਗਤਾਨ ਦੋਵਾਂ ਪਟੀਸ਼ਨਰਾਂ ਦੀ ਵਿੱਤੀ ਸਥਿਰਤਾ ਯਕੀਨੀ ਬਣਾਉਣ ਲਈ ਨਿਆਂਪੂਰਨ ਅਤੇ ਵਾਜਬ ਹੋਵੇਗਾ।’ -ਪੀਟੀਆਈ
Advertisement
Advertisement
×