ਨਸ਼ਾ ਛੁਡਾਊ ਕੇਂਦਰ ’ਚੋਂ ਸੱਤ ਮਰੀਜ਼ ਫ਼ਰਾਰ, ਚਾਰ ਪਰਤੇ
ਜਸਬੀਰ ਸਿੰਘ ਚਾਨਾ ਫਗਵਾੜਾ, 12 ਜੂਨ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚੋਂ 7 ਮਰੀਜ਼ ਫ਼ਰਾਰ ਹੋ ਗਏ ਜਿਨ੍ਹਾਂ ’ਚੋਂ ਚਾਰ ਜਣੇ ਵਾਪਸ ਆ ਗਏ ਤੇ ਤਿੰਨ ਮਰੀਜ਼ਾਂ ਦਾ ਪਤਾ ਨਹੀਂ ਲੱਗਿਆ। ਐੱਸਐੱਮਓ ਡਾ. ਪਰਮਿੰਦਰ ਕੌਰ...
Advertisement
ਜਸਬੀਰ ਸਿੰਘ ਚਾਨਾ
ਫਗਵਾੜਾ, 12 ਜੂਨ
Advertisement
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚੋਂ 7 ਮਰੀਜ਼ ਫ਼ਰਾਰ ਹੋ ਗਏ ਜਿਨ੍ਹਾਂ ’ਚੋਂ ਚਾਰ ਜਣੇ ਵਾਪਸ ਆ ਗਏ ਤੇ ਤਿੰਨ ਮਰੀਜ਼ਾਂ ਦਾ ਪਤਾ ਨਹੀਂ ਲੱਗਿਆ। ਐੱਸਐੱਮਓ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ’ਚ ਇਨ੍ਹਾਂ ਵਿਅਕਤੀਆਂ ਨੇ ਮਿਲ ਕੇ ਭੱਜਣ ਦੀ ਯੋਜਨਾ ਬਣਾਈ ਸੀ। ਜਦੋਂ ਇਹ ਨਸ਼ਾ ਛੁਡਾਊ ਕੇਂਦਰ ਕੰਪਲੈਂਕਸ ਅੰਦਰ ਸੁੱਕਣੇ ਪਾਏ ਕੱਪੜੇ ਚੁੱਕਣ ਲਈ ਗਏ ਤਾਂ ਫ਼ਰਾਰ ਹੋ ਗਏ। ਇਸ ਦੌਰਾਨ ਮਰੀਜ਼ਾਂ ਨੇ ਸਟਾਫ਼ ਦੇ ਦੋ ਮੈਂਬਰਾਂ ਨਾਲ ਧੱਕਾ-ਮੁੱਕੀ ਕੀਤੀ ਤੇ ਸਟਾਫ ਮੈਂਬਰ ਪੰਕਜ ਹੀਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਭੱਜਣ ਵਾਲਿਆਂ ’ਚ ਮਨਪ੍ਰੀਤ, ਸੁਖਵਿੰਦਰ ਸਿੰਘ ਤੇ ਜਸਕਰਨ ਵਾਸੀ ਰਾਣੀਪੁਰ ਦੇ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਪਰਿਵਾਰਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਤੇ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਪਰ ਇਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।
Advertisement
×