ਸੱਤ ਪੰਚਾਇਤਾਂ ਵੱਲੋਂ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਮਤੇ ਪਾਸ
ਹਤਿੰਦਰ ਮਹਿਤਾ
ਆਦਮਪੁਰ ਦੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਵਿੱਚ ਜਥੇਦਾਰ ਮਨੋਹਰ ਸਿੰਘ ਦੀ ਅਗਵਾਈ ਹੇਠ ਹੋਈ ਇਕੱਤਰਤਾ ਵਿੱਚ ਡਰੋਲੀ ਕਲਾਂ, ਕਾਲਰਾ, ਡਰੋਲੀ ਖੁਰਦ, ਡਮੁੰਡਾ, ਖਿਆਲਾ, ਪਧਿਆਣਾ ਅਤੇ ਘੜਿਆਲ ਆਦਿ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ। ਇਸ ਵਿੱਚ ਸਰਬ-ਸੰਮਤੀ ਨਾਲ ਕਈ ਮਤੇ ਪਾਸ ਕੀਤੇ ਗਏ। ਇਨ੍ਹਾਂ ਵਿੱਚ ਪਰਵਾਸੀਆਂ ਦੀਆਂ ਵੋਟਾਂ ਅਤੇ ਆਧਾਰ ਕਾਰਡ ਨਾ ਬਣਾਏ ਜਾਣ, ਜਿਨ੍ਹਾਂ ਪਰਵਾਸੀਆਂ ਦੀਆਂ ਵੋਟਾਂ ਬਣੀਆਂ ਉਹ ਕੱਟਣ, ਦੇਰ ਰਾਤ ਪਰਵਾਸੀਆਂ ਦੇ ਬਾਹਰ ਘੁੰਮਣ ’ਤੇ ਪਾਬੰਦੀ, ਪਰਵਾਸੀਆਂ ਦੇ ਕਿਸੇ ਤਿਉਹਾਰ ਲਈ ਪਿੰਡ ਵਿੱਚ ਉਗਰਾਹੀ ਨਾ ਕਰਨ, ਵਿਆਹ ’ਤੇ ਬਿਨਾਂ ਇਜਾਜ਼ਤ ਪਰਵਾਸੀਆਂ ਦੇ ਆਉਣ ’ਤੇ ਰੋਕ ਸਣੇ ਪਰਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਇਦਾਦ ਨਾ ਵੇਚਣਾ ਸ਼ਾਮਲ ਹਨ। ਇਸ ਮੌਕੇ ਜਥੇਦਾਰ ਮਨੋਹਰ ਸਿੰਘ ਨੇ ਕਿਹਾ ਕਿ ਜਲਦ ਉਹ 25 ਤੋਂ 30 ਪਿੰਡਾਂ ਦਾ ਇਕੱਠ ਕਰਨਗੇ। ਉਨ੍ਹਾਂ ਕਿਹਾ ਕਿ ਸਾਰੀਆਂ ਪੰਚਾਇਤਾਂ ਮਿਲ ਕੇ ਪਰਵਾਸੀ ਮਜ਼ਦੂਰਾਂ ’ਤੇ ਪਾਬੰਦੀਆਂ ਲਾਉਣਗੀਆਂ ਅਤੇ ਇਨ੍ਹਾਂ ਦਾ ਸਖ਼ਤੀ ਨਾ ਪਾਲਣ ਕੀਤਾ ਜਾਵੇਗਾ। ਇਸ ਮੌਕੇ ਹਰਮਿੰਦਰ ਸਿੰਘ ਸਰਪੰਚ ਕਾਲਰਾ, ਬਲਜੀਤ ਸਿੰਘ ਸਰਪੰਚ ਪਧਿਆਣਾ, ਸੁਖਵਿੰਦਰ ਸਿੰਘ ਨਿੱਕਾ ਸਰਪੰਚ ਡਰੋਲੀ ਖੁਰਦ, ਤਜਿੰਦਰ ਕੌਰ ਸਰਪੰਚ ਡਮੁੰਡਾ, ਹਰਜੀਤ ਸਿੰਘ ਸਰਪੰਚ ਘੜਿਆਲ, ਰਸ਼ਪਾਲ ਸਿੰਘ ਸਰਪੰਚ ਡਰੋਲੀ ਕਲਾਂ, ਗੁਰਦੇਵ ਕੌਰ ਸਰਪੰਚ ਖਿਆਲਾ ਵੱਲੋਂ ਸਾਂਝੇ ਤੌਰ ’ਤੇ ਮਤੇ ਪਾਸ ਕੀਤੇ ਗਏ।
ਇਕੱਤਰਤਾ ’ਚ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ, ਮੰਗਲ ਸਿੰਘ, ਬਲਵੀਰ ਸਿੰਘ ਘੁੜਿਆਲ, ਜਸਵੀਰ ਸਿੰਘ, ਗੁਰਜੀਤ ਸਿੰਘ, ਸਵਰਨ ਸਿੰਘ, ਕਮਲਜੀਤ ਸਿੰਘ, ਰਣਵੀਰਪਾਲ ਸਿੰਘ, ਮੇਹਰ ਸਿੰਘ, ਰਘਵੀਰ ਸਿੰਘ, ਬਲਵੰਤ ਸਿੰਘ ਪੰਚ ਡਮੁੰਡਾ, ਵਰਿੰਦਰ ਕੁਮਾਰ, ਡਾ. ਗੁਰਦੀਪ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਹਰਗੁਰਜੀਤ ਸਿੰਘ, ਓਂਕਾਰ ਸਿੰਘ, ਦੀਦਾਰ ਸਿੰਘ, ਨਿਰੰਕਾਰ ਸਿੰਘ ਅਤੇ ਮੋਹਨ ਲਾਲ ਹਾਜ਼ਰ ਸਨ।