ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਸਤਾ ਕਰਜ਼ ਦਿਵਾਉਣ ਦੇ ਨਾਂ ’ਤੇ ਠੱਗਣ ਵਾਲੇ ਸੱਤ ਮੈਂਬਰੀ ਗਰੋਹ ਦਾ ਪਰਦਾਫਾਸ਼

ਗਰੋਹ ਦਾ ਮੁੱਖ ਸਰਗਨਾ ਫਰਾਰ; ਛੇ ਗ੍ਰਿਫ਼ਤਾਰ; 67 ਮੋਬਾਈਲ ਫੋਨ,­ 18 ਏਟੀਐੱਮ,­ 17 ਸਿਮ ਕਾਰਡ ਬਰਾਮਦ
Advertisement

ਰਵਿੰਦਰ ਰਵੀ

ਬਰਨਾਲਾ, 20 ਜੂਨ

Advertisement

ਇੱਥੋਂ ਦੀ ਪੁਲੀਸ ਨੇ ਲੋਕਾਂ ਨੂੰ ਸਸਤਾ ਕਰਜ਼ਾ ਦਿਵਾਉਣ ਦੇ ਨਾਮ ’ਤੇ ਠੱਗੀਆਂ ਮਾਰਨ ਵਾਲੇ ਸੱਤ ਮੈਂਬਰੀ ਗਰੋਹ ਦਾ ਪਰਦਾਫਾਸ਼ ਕਰਦਿਆਂ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਮੁੱਖ ਸਰਗਨਾ ਫਰਾਰ ਹੈ। ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਜਾਅਲੀ ਫਰਮਾਂ ਬਣਾ ਕੇ ਲੋਕਾਂ ਨੂੰ ਸਸਤਾ ਕਰਜ਼ਾ ਦਿਵਾਉਣ ਦੇ ਨਾਮ ’ਤੇ ਧੋਖਾਧੜੀ ਕਰਨ ਵਾਲੇ ਸੱਤ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਦੋ ਪੰਜਾਬ­, ਤਿੰਨ ਆਂਧਰਾ ਪ੍ਰਦੇਸ਼­, ਇੱਕ ਲੜਕੀ ਹਿਮਾਚਲ ਪ੍ਰਦੇਸ਼ ਅਤੇ ਇੱਕ ਰਾਜਸਥਾਨ ਨਾਲ ਸਬੰਧਿਤ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 67 ਮੋਬਾਈਲ ਫੋਨ,­ 18 ਏਟੀਐੱਮ,­ 17 ਸਿਮ ਕਾਰਡ­, ਲੈਪਟਾਪ ਤੇ 55 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਠੱਗੀ ਮਾਰਨ ਸਬੰਧੀ ਆਨਲਾਈਨ ਪੋਰਟਲ 1930 ’ਤੇ ਪ੍ਰਾਪਤ ਹੋਈ ਸ਼ਿਕਾਇਤ ’ਤੇ 9 ਜੂਨ ਨੂੰ ਸਾਈਬਰ ਕਰਾਈਮ ਬਰਾਂਚ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਅਤੇ 10 ਜੂਨ ਨੂੰ ਕਾਲ ਸੈਂਟਰ ਢਕੋਲੀ­ ਜ਼ੀਰਕਪੁਰ ਵਿਚ ਛਾਪਾ ਮਾਰਿਆ ਗਿਆ ਸੀ।

ਜ਼ੀਰਕਪੁਰ ’ਚ ਬਣਾਇਆ ਸੀ ਕਾਲ ਸੈਂਟਰ; 20 ਕਰੋੜ ਦੀ ਮਾਰ ਚੁੱਕਿਆ ਹੈ ਠੱਗੀ

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਗਰੋਹ ਨੇ ਲੋਕਾਂ ਨਾਲ ਠੱਗੀਆਂ ਮਾਰਨ ਲਈ ਜ਼ੀਰਕਪੁਰ ਵਿਚ ਕਾਲ ਸੈਂਟਰ ਬਣਾਇਆ ਹੋਇਆ ਸੀ। ਇਹ ਗਰੋਹ ਸਾਲ 2023 ਤੋਂ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਸੀ। ਇਨ੍ਹਾਂ ਖ਼ਿਲਾਫ਼ 60 ਦੇ ਕਰੀਬ ਸ਼ਿਕਾਇਤਾਂ ਆਂਧਰਾ ਪ੍ਰਦੇਸ਼­, ਤੇਲੰਗਾਨਾਂ, ਗੁਜਰਾਤ­, ਗੋਆ ਅਤੇ ਕਰਨਾਟਕਾ ’ਚ ਦਰਜ ਹਨ। ਇਸ ਗਰੋਹ ਵੱਲੋਂ ਹਰ ਮਹੀਨੇ ਕਰੋੜ ਰੁਪਏ ਦੇ ਕਰੀਬ ਵੱਖ ਵੱਖ ਬੈਂਕ ਖਾਤਿਆਂ ’ਚ ਕਢਵਾਉਣ ਦੇ ਤੱਥ ਸਾਹਮਣੇ ਆਏ ਹਨ। ਇਹ ਗਰੋਹ ਹੁਣ ਤੱਕ 20 ਤੋਂ 22 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਇਸ ਗਰੋਹ ਦਾ ਮੁੱਖ ਸਰਗਨਾ ਅਮਿਤ ਕੁਮਾਰ ਵਾਸੀ ਜ਼ੀਰਕਪੁਰ ਫਰਾਰ ਹੈ।

Advertisement