ਸੜਕ ਹਾਦਸੇ ਵਿੱਚ ਤਿੰਨ ਔਰਤਾਂ ਸਣੇ ਸੱਤ ਜ਼ਖ਼ਮੀ
ਸਮਾਣਾ-ਪਟਿਆਲਾ ਸੜਕ ’ਤੇ ਪੈਂਦੇ ਪਿੰਡ ਫਤਹਿਪੁਰ ਨੇੜੇ ਅੱਜ ਬਾਅਦ ਦੁਪਹਿਰ ਦੋ ਕਾਰਾਂ ਦੀ ਟੱਕਰ ਹੋ ਗਈ, ਜਿਸ ਕਾਰਨ ਤਿੰਨ ਮਹਿਲਾਵਾਂ ਸਣੇ ਸੱਤ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਦੁੱਗਾਲ...
Advertisement
ਸਮਾਣਾ-ਪਟਿਆਲਾ ਸੜਕ ’ਤੇ ਪੈਂਦੇ ਪਿੰਡ ਫਤਹਿਪੁਰ ਨੇੜੇ ਅੱਜ ਬਾਅਦ ਦੁਪਹਿਰ ਦੋ ਕਾਰਾਂ ਦੀ ਟੱਕਰ ਹੋ ਗਈ, ਜਿਸ ਕਾਰਨ ਤਿੰਨ ਮਹਿਲਾਵਾਂ ਸਣੇ ਸੱਤ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਦੁੱਗਾਲ ਦੇ ਇੱਕ ਪਰਿਵਾਰ ਦੇ ਮੈਂਬਰ ਬਿਰਧ ਮਹਿਲਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਜਾ ਰਹੇ ਸਨ ਕਿ ਸਮਾਣਾ ਨੇੜੇ ਸਾਹਮਣਿਓਂ ਆ ਰਹੀ ਇੱਕ ਕਾਰ ਨਾਲ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ’ਚ ਅਭਿਸ਼ੇਕ ਸਿੰਘ, ਸੰਦੀਪ ਕੌਰ, ਜਰਨੈਲ ਸਿੰਘ ਸਾਰੇ ਪਿੰਡ ਦੁੱਗਾਲ ਦੇ ਵਸਨੀਕ, ਜਸਵਿੰਦਰ ਕੌਰ ਪਿੰਡ ਗਾਜੇਵਾਸ, ਕਰਮਜੀਤ ਕੌਰ ਪਿੰਡ ਮਤੀ, ਸੁਖਦੇਵ ਸਿੰਘ ਪਿੰਡ ਕਕਰਾਲਾ ਤੇ ਧਨਵੰਤ ਸਿੰਘ ਪਿੰਡ ਰਾਏਧਰਾਣਾ ਸਾਮਲ ਹਨ। ਹਸਪਤਾਲ ’ਚ ਜ਼ੇਰੇ ਇਲਾਜ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਡਾਕਟਰਾਂ ਨੇ ਕਾਰ ਚਾਲਕ ਧਨਵੰਤ ਸਿੰਘ ਤੇ ਸੰਦੀਪ ਕੌਰ ਨੂੰ ਪਟਿਆਲਾ ਰੈਫਰ ਕਰ ਦਿੱਤਾ।
Advertisement
Advertisement
×

