ਸਿਟ ਮੁਖੀ ਏਡੀਜੀਪੀ ਮੁਖਵਿੰਦਰ ਛੀਨਾ ਸੇਵਾ-ਮੁਕਤ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਰੇਂਜ ਵਿੱਚ ਪਿਛਲੇ ਸਮੇਂ ਤੋਂ ਏਡੀਜੀਪੀ ਵਜੋਂ ਕਾਰਜਸ਼ੀਲ ਰਹੇ ਮੁਖਵਿੰਦਰ ਸਿੰਘ ਛੀਨਾ ਅੱਜ ਸੇਵਾ-ਮੁਕਤ ਹੋ ਗਏ ਹਨ। ਐੱਸਐੱਸਪੀ ਵਰੁਣ ਸ਼ਰਮਾ ਤੇ ਹੋਰਾਂ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ। ਉਹ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ...
Advertisement
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਰੇਂਜ ਵਿੱਚ ਪਿਛਲੇ ਸਮੇਂ ਤੋਂ ਏਡੀਜੀਪੀ ਵਜੋਂ ਕਾਰਜਸ਼ੀਲ ਰਹੇ ਮੁਖਵਿੰਦਰ ਸਿੰਘ ਛੀਨਾ ਅੱਜ ਸੇਵਾ-ਮੁਕਤ ਹੋ ਗਏ ਹਨ। ਐੱਸਐੱਸਪੀ ਵਰੁਣ ਸ਼ਰਮਾ ਤੇ ਹੋਰਾਂ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ। ਉਹ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦਰਜ ਕੇਸ ਦੀ ਜਾਂਚ ਲਈ ਬਣੀ ਸਿਟ ਦੇ ਮੁਖੀ ਸਨ। ਇਸ ਕਰਕੇ ਹੁਣ ਸਿਟ ਲਈ ਨਵਾਂ ਮੁਖੀ ਲਾਇਆ ਜਾਵੇਗਾ।
ਉਧਰ ਪਟਿਆਲਾ ਵਿੱਚ ਹੁਣ ਡੀਆਈਜੀ ਵਜੋਂ ਹਰਚਰਨ ਸਿੰਘ ਭੁੱਲਰ ਨੂੰ ਤਾਇਨਾਤ ਕੀਤਾ ਗਿਆ ਹੈ। ਸ੍ਰੀ ਭੁੱਲਰ ਪਹਿਲੀ ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ।
Advertisement
Advertisement
×