ਹਲਕੇ ਦੀਆਂ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਚੋਟੀਆਂ, ਅਲੀਸ਼ੇਰ ਬਖਸ਼ ਵਾਲਾ ਤੇ ਲਿੰਕ ਡਰੇਨ ਦੀ ਸਫ਼ਾਈ ਨਾ ਹੋਣ ਦੀਆਂ ਸ਼ਿਕਾਇਤ ’ਤੇ ਐੱਸਡੀਓ ਚੇਤਨ ਗੁਪਤਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡਰੇਨਾਂ ਦੀ ਸਫ਼ਾਈ ਦਾ ਠੇਕਾ ਕਰੀਬ 50 ਲੱਖ ਦਾ ਹੋਇਆ ਸੀ ਪਰ ਕੰਮ ’ਤੇ ਪੰਜ ਲੱਖ ਰੁਪਏ ਵੀ ਨਹੀਂ ਲੱਗੇ। ਸਫ਼ਾਈ ਨਾ ਹੋਣ ਕਾਰਨ ਡਰੇਨਾਂ ਓਵਰਫਲੋਅ ਹੋ ਚੁੱਕੀਆਂ ਹਨ। ਜਲ ਸਰੋਤ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਐੱਸਡੀਓ ਨੇ ਚੇਤਨ ਗੁਪਤਾ ਨੂੰ ਮੁਅੱਤਲ ਕਰ ਦਿੱਤਾ ਹੈ।