DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

School Van Accident: ਸਕੂਲ ਵੈਨ ਅਤੇ ਕਾਰ ਦੀ ਭਿਆਨਕ ਟੱਕਰ, ਬੱਚਿਆਂ ਸਮੇਤ ਸਕੂਲ ਅਮਲਾ ਜ਼ਖਮੀ

School Van Accident in Punjab:
  • fb
  • twitter
  • whatsapp
  • whatsapp
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 19 ਨਵੰਬਰ

Advertisement

School Van Accident: ਇਥੋਂ ਦੇ ਕਸਬੇ ਬਰੇਟਾ ਵਿਚ ਜਾਖਲ ਰੋਡ ’ਤੇ ਪੁੱਲ ਦੇ ਨਜ਼ਦੀਕ ਕਾਰ ਅਤੇ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਟੱਕਰ ਹੋ ਗਈ, ਜਿਸ ਕਾਰਨ ਇੱਕ ਦਰਜਨ ਦੇ ਕਰੀਬ ਬੱਚੇ, ਡਰਾਈਵਰ ਅਤੇ ਸਕੂਲ ਦੀ ਇੱਕ ਮਹਿਲਾ ਮੁਲਾਜ਼ਮ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ’ਚ ਦਾਖਲ ਕਰਵਾਇਆ ਗਿਆ।

ਡੀ.ਐਸ.ਪੀ. ਬੁਢਲਾਡਾ ਗਮਦੂਰ ਸਿੰਘ ਚਹਿਲ ਅਤੇ ਐਸ.ਐਚ.ਓ. ਸਿਟੀ ਬੁਢਲਾਡਾ ਸੁਖਜੀਤ ਸਿੰਘ ਮੌਕੇ ’ਤੇ ਪੁੱਜੇ ਹਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਰੇਟਾ ਦੇ ਬੀਐਮਡੀ ਸਕੂਲ ਦੀ ਇੱਕ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ, ਇਸ ਦੌਰਾਨ ਪੁਲ ਦੇ ਨਜਦੀਕ ਕਰਾਸ ਕਰਕੇ ਜਾ ਰਹੀ ਬਰੀਜਾ ਕਾਰ ਨੇ ਵੈਨ ਵਿੱਚ ਟੱਕਰ ਮਾਰ ਦਿੱਤੀ।

ਇਸ ਦੁਰਘਟਨਾ ਵਿੱਚ ਵੈਨ ਦਾ ਡਰਾਈਵਰ ਸੁਖਪਾਲ ਸਿੰਘ (35), ਸਕੂਲ ਦੀ ਮਹਿਲਾ ਮੁਲਾਜਮ ਬਲਵੀਰ ਦੇਵੀ (50), ਵਿਦਿਆਰਥਣ ਨਵਜੋਤ ਕੌਰ (14), ਅਮਨਦੀਪ ਕੌਰ (12), ਮਨਵੀਰ ਸਿੰਘ (10), ਤਮੰਨਾ (3), ਵੰਸ਼ਿਕਾ (7), ਸ਼ਿਵਮ (6) ਅਤੇ ਗੁਰਲੀਨ ਕੌਰ (6) ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਦੂਸਰੇ ਪਾਸੇ ਬਰੀਜਾ ਕਾਰ ਦਾ ਡਰਾਈਵਰ ਯੋਗੇਸ਼ ਸ਼ਰਮਾਂ (45) ਅਤੇ ਉਸਦਾ ਪੁੱਤਰ ਵੀ ਜ਼ਖ਼ਮੀ ਹੋ ਗਏ, ਜ਼ਿਨ੍ਹਾਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਆ।

Advertisement
×