ਸਕੂਲ ਬੱਸ ਸੂਏ ’ਚ ਡਿੱਗੀ
ਮੋਹਿਤ ਸਿੰਗਲਾ ਇੱਥੋਂ ਨੇੜਲੇ ਪਿੰਡ ਦੁਲੱਦੀ ਤੋਂ ਪਿੰਡ ਕਕਰਾਲਾ ਨੂੰ ਜਾਂਦੇ ਸਮੇਂ ਪ੍ਰਾਈਵੇਟ ਸਕੂਲ ਦੀ ਬੱਸ ਸੜਕ ਦੇ ਨਾਲ ਜਾਂਦੇ ਸੂਏ ਵਿੱਚ ਜਾ ਡਿੱਗੀ। ਬੱਸ ਵਿੱਚ 20 ਬੱਚੇ ਸਵਾਰ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ 10 ਤੋਂ 12 ਸਾਲ ਦੇ...
Advertisement
ਮੋਹਿਤ ਸਿੰਗਲਾ
ਇੱਥੋਂ ਨੇੜਲੇ ਪਿੰਡ ਦੁਲੱਦੀ ਤੋਂ ਪਿੰਡ ਕਕਰਾਲਾ ਨੂੰ ਜਾਂਦੇ ਸਮੇਂ ਪ੍ਰਾਈਵੇਟ ਸਕੂਲ ਦੀ ਬੱਸ ਸੜਕ ਦੇ ਨਾਲ ਜਾਂਦੇ ਸੂਏ ਵਿੱਚ ਜਾ ਡਿੱਗੀ। ਬੱਸ ਵਿੱਚ 20 ਬੱਚੇ ਸਵਾਰ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ 10 ਤੋਂ 12 ਸਾਲ ਦੇ ਕਰੀਬ ਹੈ। ਗ਼ਨੀਮਤ ਰਹੀ ਕਿ ਕਿਸੇ ਵੀ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ। ਬੱਸ ਵਿੱਚ ਸਵਾਰ ਇੱਕ ਬੱਚੇ ਨੇ ਦੱਸਿਆ ਕਿ ਇਹ ਹਾਦਸਾ ਤੰਗ ਅਤੇ ਟੁੱਟੇ ਰਾਹ ਕਾਰਨ ਵਾਪਰਿਆ ਹੈ। ਉਸ ਨੇ ਦੱਸਿਆ ਕਿ ਮੋਟਰਸਾਈਕਲ ਵਾਲੇ ਨੂੰ ਲਾਂਘਾ ਦੇਣ ਸਮੇਂ ਜਦੋਂ ਡਰਾਈਵਰ ਨੇ ਬੱਸ ਸੜਕ ਤੋਂ ਹੇਠਾਂ ਉਤਾਰੀ ਤਾਂ ਬੱਸ ਸੂਏ ਵਿੱਚ ਜਾ ਡਿੱਗੀ। ਪਿੰਡ ਵਾਸੀਆਂ ਨੇ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਜਾਣਕਾਰੀ ਮਿਲਣ ’ਤੇ ਸਕੂਲ ਸਟਾਫ ਘਟਨਾ ਸਥਾਨ ’ਤੇ ਪੁੱਜਿਆ। ਨਾਭਾ ਸਦਰ ਪੁਲੀਸ ਦੇ ਐੱਸ ਐੱਚ ਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਮਾਮਲੇ ਵਿੱਚ ਕਿਸੇ ਦੀ ਗ਼ਲਤੀ ਨਾ ਹੋਣ ਕਾਰਨ ਕੋਈ ਕੇਸ ਦਰਜ ਨਹੀਂ ਕੀਤਾ ਗਿਆ।
Advertisement
Advertisement
×