ਪਿੰਡ ਅਕਬਰਪੁਰ ਦਾ ਸਰਪੰਚ ਮੁਅੱਤਲ
ਹਲਕਾ ਰਾਜਪੁਰਾ ਦੇ ਪਿੰਡ ਅਕਬਰਪੁਰ ਦੇ ਸਰਪੰਚ ਰਾਕੇਸ਼ ਕੁਮਾਰ ਉਰਫ ਬੱਬੂ ਦਿਲਹੋੜ ਨੂੰ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰਨ ਦੇ ਦੋਸ਼ ਹੇਠ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ ਦਫ਼ਤਰ ਦੀ ਸਿਫਾਰਸ਼ ’ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਮੁਅੱਤਲ...
Advertisement
ਹਲਕਾ ਰਾਜਪੁਰਾ ਦੇ ਪਿੰਡ ਅਕਬਰਪੁਰ ਦੇ ਸਰਪੰਚ ਰਾਕੇਸ਼ ਕੁਮਾਰ ਉਰਫ ਬੱਬੂ ਦਿਲਹੋੜ ਨੂੰ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰਨ ਦੇ ਦੋਸ਼ ਹੇਠ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ ਦਫ਼ਤਰ ਦੀ ਸਿਫਾਰਸ਼ ’ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਮੁਅੱਤਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਅਕਬਰਪੁਰ ਦੇ ਮੈਂਬਰ ਪੰਚਾਇਤ ਮਾਨ ਸਿੰਘ, ਅਵਤਾਰ ਸਿੰਘ ਤੇ ਕਿਰਨ ਕਾਲੜਾ ਨੇ ਸਰਪੰਚ ਰਾਕੇਸ਼ ਕੁਮਾਰ ਖ਼ਿਲਾਫ਼ ਬੀਡੀਪੀਓ ਰਾਜਪੁਰਾ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸਰਪੰਚ ਨੇ ਪਿੰਡ ਦੇ ਛੱਪੜ ’ਤੇ ਕਬਜ਼ਾ ਕਰਕੇ ਮਕਾਨ ਬਣਾਇਆ ਹੋਇਆ ਹੈ ਤੇ ਆਪਣੇ ਚਹੇਤਿਆਂ ਨੂੰ ਵੀ ਨੰਬਰੀ ਜ਼ਮੀਨ ’ਤੇ ਕਬਜ਼ਾ ਕਰਵਾਇਆ ਹੈ। ਸ਼ਿਕਾਇਤ ਮਗਰੋਂ ਬੀਡੀਪੀਓ ਰਾਜਪੁਰਾ ਵੱਲੋਂ ਸਾਰਾ ਮਾਮਲਾ ਡੀਡੀਪੀਓ ਪਟਿਆਲਾ ਦੇ ਧਿਆਨ ਹਿੱਤ ਲਿਆਂਦਾ ਅਤੇ ਸਰਪੰਚ ਖ਼ਿਲਾਫ਼ ਬਣਦੀ ਕਾਰਵਾਈ ਦੀ ਸਿਫਾਰਸ਼ ਕੀਤੀ।
Advertisement
Advertisement
×