ਰੇਲਗੱਡੀ ਹੇਠ ਆਉਣ ਕਾਰਨ ਸਰਪੰਚ ਦੀ ਮੌਤ
ਪੱਤਰ ਪ੍ਰੇਰਕ ਰੂਪਨਗਰ, 19 ਮਈ ਰੂਪਨਗਰ-ਕੁਰਾਲੀ ਰੇਲਵੇ ਲਾਈਨ ‘ਤੇ ਹਾਦਸੇ ਕਾਰਨ ਪਿੰਡ ਬਡਾਲੀ ਦੇ ਸਰਪੰਚ ਦੀ ਅੰਬਾਲਾ ਜਾ ਰਹੀ ਯਾਤਰੀ ਰੇਲਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲੀਸ ਚੌਕੀ ਜੀ.ਆਰ.ਪੀ. ਰੂਪਨਗਰ ਦੇ ਇੰਚਾਰਜ...
Advertisement
ਪੱਤਰ ਪ੍ਰੇਰਕ
ਰੂਪਨਗਰ, 19 ਮਈ
Advertisement
ਰੂਪਨਗਰ-ਕੁਰਾਲੀ ਰੇਲਵੇ ਲਾਈਨ ‘ਤੇ ਹਾਦਸੇ ਕਾਰਨ ਪਿੰਡ ਬਡਾਲੀ ਦੇ ਸਰਪੰਚ ਦੀ ਅੰਬਾਲਾ ਜਾ ਰਹੀ ਯਾਤਰੀ ਰੇਲਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲੀਸ ਚੌਕੀ ਜੀ.ਆਰ.ਪੀ. ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਰਾਣਾ ਨੇ ਦੱਸਿਆ ਕਿ ਅੱਜ ਸਵੇਰੇ ਨੰਗਲ ਡੈਮ ਤੋਂ ਵਾਇਆ ਰੂਪਨਗਰ ਹੋ ਕੇ ਸਰਹਿੰਦ ਜਾਣ ਵਾਲੀ ਯਾਤਰੀ ਗੱਡੀ ਨੰਬਰ 64514 ਜਦੋਂ ਧਿਆਨਪੁਰਾ ਪਿੰਡ ਨੇੜੇ ਕਿਲੋਮੀਟਰ ਨੰਬਰ 30-2/3 ’ਤੇ ਪੁੱਜੀ ਤਾਂ ਸੈਰ ਕਰਕੇ ਘਰ ਨੂੰ ਪਰਤ ਰਿਹਾ ਪਿੰਡ ਬਡਾਲੀ ਦਾ ਸਰਪੰਚ ਹਰਬੰਸ ਸਿੰਘ (68) ਗੱਡੀ ਦੀ ਚਪੇਟ ਵਿੱਚ ਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਰੂਪਨਗਰ ਦੇ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
Advertisement
×