ਸਾਦਿਕ ਬੈਂਕ ਘਪਲਾ: ਗ੍ਰਿਫ਼ਤਾਰ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ
ਇੱਥੋਂ ਦੇ ਮੈਜਿਸਟਰੇਟ ਲਵਦੀਪ ਹੁੰਦਲ ਨੇ ਆਪਣੇ ਇੱਕ ਫ਼ੈਸਲੇ ਵਿੱਚ ਸਾਦਿਕ ਦੇ ਭਾਰਤੀ ਸਟੇਟ ਬੈਂਕ ਘੁਟਾਲੇ ਵਿੱਚ ਗ੍ਰਿਫਤਾਰ ਕੀਤੀ ਗਈ ਮੁਲਜ਼ਮ ਰੁਪਿੰਦਰ ਕੌਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਰੁਪਿੰਦਰ ਕੌਰ ਘਪਲੇ ਦੇ ਮੁੱਖ ਮੁਲਜ਼ਮ ਅਮਿਤ ਧੀਂਗੜਾ ਦੀ ਪਤਨੀ...
Advertisement
ਇੱਥੋਂ ਦੇ ਮੈਜਿਸਟਰੇਟ ਲਵਦੀਪ ਹੁੰਦਲ ਨੇ ਆਪਣੇ ਇੱਕ ਫ਼ੈਸਲੇ ਵਿੱਚ ਸਾਦਿਕ ਦੇ ਭਾਰਤੀ ਸਟੇਟ ਬੈਂਕ ਘੁਟਾਲੇ ਵਿੱਚ ਗ੍ਰਿਫਤਾਰ ਕੀਤੀ ਗਈ ਮੁਲਜ਼ਮ ਰੁਪਿੰਦਰ ਕੌਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਰੁਪਿੰਦਰ ਕੌਰ ਘਪਲੇ ਦੇ ਮੁੱਖ ਮੁਲਜ਼ਮ ਅਮਿਤ ਧੀਂਗੜਾ ਦੀ ਪਤਨੀ ਹੈ। ਪੁਲੀਸ ਅਨੁਸਾਰ ਅਮਿਤ ਧੀਂਗੜਾ ਨੇ ਕਥਿਤ ਤੌਰ ‘ਤੇ ਐੱਸਬੀਆਈ ਵਿੱਚ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ ਅਤੇ ਪੜਤਾਲ ਦੌਰਾਨ ਇਸ ਮਾਮਲੇ ਵਿੱਚ ਉਸ ਦੀ ਪਤਨੀ ਰੁਪਿੰਦਰ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਮੁਤਾਬਕ ਰੁਪਿੰਦਰ ਕੌਰ ਦੇ ਖਾਤੇ ’ਚ ਵਰ੍ਹਾ 2014 ਤੋਂ 2025 ਤੱਕ ਕਰੀਬ 2 ਕਰੋੜ 30 ਲੱਖ ਦਾ ਲੈਣ ਦੇਣ ਸ਼ੱਕ ਦੇ ਘੇਰੇ ਵਿੱਚ ਹੈ ਜਿਸ ਕਰਕੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਮਾਮਲੇ ਦਾ ਮੁੱਖ ਮੁਲਜ਼ਮ ਅਮਿਤ ਧੀਂਗੜਾ ਪੁਲੀਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ।
Advertisement
Advertisement
×