ਬੱਸ ਦੀ ਜਾਂਚ ਦੌਰਾਨ 35 ਲੱਖ ਰੁਪਏ ਬਰਾਮਦ
ਜ਼ਿਲ੍ਹਾ ਪੁਲੀਸ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਕਾਰਨ ਚੌਕਸ ਹੈ। ਇਸੇ ਦੌਰਾਨ ਪੁਲੀਸ ਨੇ ਮਾਧੋਪੁਰ ਚੌਕੀ ’ਤੇ ਬੱਸ ਵਿੱਚ ਚੈਕਿੰਗ ਕਰਦੇ ਸਮੇਂ ਮੁਲਜ਼ਮ ਕੋਲੋਂ 35 ਲੱਖ ਰੁਪਏ ਬਰਾਮਦ ਕੀਤੇ ਹਨ। ਐੱਸ ਐੱਸ ਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ...
ਜ਼ਿਲ੍ਹਾ ਪੁਲੀਸ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਕਾਰਨ ਚੌਕਸ ਹੈ। ਇਸੇ ਦੌਰਾਨ ਪੁਲੀਸ ਨੇ ਮਾਧੋਪੁਰ ਚੌਕੀ ’ਤੇ ਬੱਸ ਵਿੱਚ ਚੈਕਿੰਗ ਕਰਦੇ ਸਮੇਂ ਮੁਲਜ਼ਮ ਕੋਲੋਂ 35 ਲੱਖ ਰੁਪਏ ਬਰਾਮਦ ਕੀਤੇ ਹਨ। ਐੱਸ ਐੱਸ ਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਾਧੋਪੁਰ ਵਿਖੇ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਾਂਝੀ ਪੁਲੀਸ ਚੌਕੀ ’ਤੇ ਸਬ-ਇੰਸਪੈਕਟਰ ਦਲਵੀਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਜੰਮੂ-ਕਸ਼ਮੀਰ ਤੋਂ ਆ ਰਹੀ ਬੱਸ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਇੱਕ ਵਿਅਕਤੀ ਦੇ ਬੈਗ ਵਿੱਚੋਂ 35 ਲੱਖ ਰੁਪਏ ਬਰਾਮਦ ਹੋਏ, ਜਿਸ ਵਿਅਕਤੀ ਤੋਂ ਪੈਸੇ ਬਰਾਮਦ ਕੀਤੇ ਗਏ, ਉਸ ਦਾ ਨਾਂ ਗੋਪਾਲ ਸ਼ਰਮਾ ਹੈ ਅਤੇ ਉਹ ਕਠੂਆ ਦਾ ਰਹਿਣ ਵਾਲਾ ਹੈ। ਉਹ ਸੋਨੇ ਦਾ ਵਪਾਰੀ ਹੈ। ਚੋਣਾਂ ਦੌਰਾਨ ਇੰਨੀ ਵੱਡੀ ਰਕਮ ਦਾ ਮਿਲਣਾ ਗੰਭੀਰ ਜਾਂਚ ਦਾ ਵਿਸ਼ਾ ਹੈ। ਬਾਅਦ ਵਿੱਚ ਪੁਲੀਸ ਨੇ ਆਮਦਨ ਕਰ ਵਿਭਾਗ ਨੂੰ ਸੂਚਿਤ ਕੀਤਾ ਅਤੇ ਵਿਭਾਗ ਦੀ ਟੀਮ ਨੇ ਜਾਂਚ ਲਈ ਪੈਸੇ ਜ਼ਬਤ ਕਰ ਲਏ। ਐੱਸ ਐੱਸ ਪੀ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹਾ ਸੰਵੇਦਨਸ਼ੀਲ ਹੈ ਅਤੇ ਫੋਰਸ ਸਾਰੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਤਾਇਨਾਤ ਕੀਤੀ ਗਈ ਹੈ।

