DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਸਾਰੀ ਨੂੰ ਰੋਕਣ ਲਈ ਰੋਪੜ ਪੁਲੀਸ ਨੇ ਦਰਜ ਕੀਤਾ ਸੀ ਕੇਸ

ਅਰੁਣ ਸ਼ਰਮਾ ਰੋਪੜ, 4 ਜੁਲਾਈ ਰੋਪੜ ਪੁਲੀਸ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਮੋਰਿੰਡਾ ਦੇ ਇੱਕ ਮਜ਼ਦੂਰ ਦੀ ਹੱਤਿਆ ਦੇ ਪੰਜ ਸਾਲ ਪੁਰਾਣੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ ਤਾਂ ਕਿ ਉੱਤਰ ਪ੍ਰਦੇਸ਼ ਪੁਲੀਸ ਦੇ ਉਸ ਨੂੰ ਆਪਣੇ ਸੂਬੇ...
  • fb
  • twitter
  • whatsapp
  • whatsapp
Advertisement

ਅਰੁਣ ਸ਼ਰਮਾ

ਰੋਪੜ, 4 ਜੁਲਾਈ

Advertisement

ਰੋਪੜ ਪੁਲੀਸ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਮੋਰਿੰਡਾ ਦੇ ਇੱਕ ਮਜ਼ਦੂਰ ਦੀ ਹੱਤਿਆ ਦੇ ਪੰਜ ਸਾਲ ਪੁਰਾਣੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ ਤਾਂ ਕਿ ਉੱਤਰ ਪ੍ਰਦੇਸ਼ ਪੁਲੀਸ ਦੇ ਉਸ ਨੂੰ ਆਪਣੇ ਸੂਬੇ ਵਿੱਚ ਲਿਜਾਣ ਦੇ ਕਦਮ ਨੂੰ ਰੋਕਿਆ ਜਾ ਸਕੇ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਾਅਵਾ ਕੀਤਾ ਹੈ ਕਿ ਰੋਪੜ ਜੇਲ੍ਹ ਪ੍ਰਸ਼ਾਸਨ ਮੈਡੀਕਲ ਕਾਰਨਾਂ ਦਾ ਹਵਾਲਾ ਦੇ ਕੇ ਅੰਸਾਰੀ ਨੂੰ ਯੂਪੀ ਪੁਲੀਸ ਦੀ ਹਿਰਾਸਤ ਵਿੱਚ ਭੇਜਣ ਤੋਂ 25 ਵਾਰ ਇਨਕਾਰ ਕਰ ਚੁੱਕਿਆ ਹੈ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਮ੍ਰਿਤਕ ਮਜ਼ਦੂਰ ਪਵਨ ਗੁਪਤਾ ਦੀ ਭੈਣ ਦਿਵਿਆ ਦੇਵੀ ਦੇ 27 ਜੂਨ 2019 ਦੇ ਬਿਆਨਾਂ ਦੇ ਆਧਾਰ ’ਤੇ ਇਸ ਕੇਸ ਵਿੱਚ ਅੰਸਾਰੀ ਨੂੰ ਨਾਮਜ਼ਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਵਨ ਗੁਪਤਾ 2014 ਵਿੱਚ ਮੋਰਿੰਡਾ ਦੇ ਇੱਕ ਘਰ ਵਿੱਚ ਮ੍ਰਿਤਕ ਮਿਲਿਆ ਸੀ। ਇਸ ਦੌਰਾਨ ਉਸ ਨਾਲ ਇੱਕ ਅਣਪਛਾਤਾ ਮਜ਼ਦੂਰ ਵੀ ਠਹਿਰਿਆ ਹੋਇਆ ਸੀ, ਜੋ ਘਟਨਾ ਮਗਰੋਂ ਲਾਪਤਾ ਹੈ। ਦਿਲਚਸਪ ਗੱਲ ਇਹ ਹੈ ਕਿ ਵਿਦਿਆ ਦੇਵੀ ਨੇ 7 ਮਾਰਚ 2021 ਵਿੱਚ ‘ਦਿ ਟ੍ਰਿਬਿੳੂਨ’ ਨੂੰ ਦੱਸਿਆ ਸੀ ਕਿ ਉਹ ਅੰਸਾਰੀ ਬਾਰੇ ਕੁੱਝ ਨਹੀਂ ਜਾਣਦੀ। ਹਾਲਾਂਕਿ, ਅੱਜ ਵਿਦਿਆ ਰਾਣੀ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਉਸ ਦੇ ਪੁੱਤਰ ਆਦੇਸ਼ ਨੇ ਮੁੜ ਦੁਹਰਾਇਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਯਕੀਨ ਹੈ ਕਿ ਅੰਸਾਰੀ ਦਾ ਉਸ ਦੇ ਮਾਮੇ ਦੀ ਹੱਤਿਆ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲਗਪਗ ਛੇ ਮਹੀਨੇ ਪਹਿਲਾਂ ਪੁਲੀਸ ਦੁਬਾਰਾ ਉਨ੍ਹਾਂ ਦੇ ਘਰ ਆਈ ਸੀ ਅਤੇ ਉਸ ਦੀ ਮਾਤਾ ਦੇ ਕੁੱਝ ਕਾਗਜ਼ਾਂ ’ਤੇ ਦਸਤਖ਼ਤ ਵੀ ਕਰਵਾਏ ਗਏ। ਦਿਵਿਆ ਦੇਵੀ ਦੇ ਬਿਆਨ ਦੀ ਟ੍ਰਿਬਿੳੂਨ ਕੋਲ ਵੀਡੀਓ ਹੈ। ਇਸ ਵਿੱਚ ਉਹ ਕਹਿੰਦੀ ਨਜ਼ਰ ਆ ਰਹੀ ਹੈ, ‘‘ਮੇਰਾ ਭਰਾ ਮਜ਼ਦੂਰ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਨਾ ਤਾਂ ਅੰਸਾਰੀ ਨੂੰ ਜਾਣਦੀ ਹੈ ਅਤੇ ਨਾ ਹੀ ਉਸ ਨੇ ਪੁਲੀਸ ਕੋਲ ਅਜਿਹਾ ਕੋਈ ਬਿਆਨ ਦਿੱਤਾ ਹੈ।

Advertisement
×