ਲੁਟੇਰਿਆਂ ਨੇ ਇਥੋਂ ਦੇ ਲਾਡੋਵਾਲੀ ਨੇੜੇ ਭਾਰਤੀ ਸਟੇਟ ਬੈਂਕ (ਐੱਸਬੀਆਈ) ਦਾ ਏਟੀਐੱਮ ਵੈਲਡਿੰਗ ਨਾਲ ਕੱਟ ਕੇ 14 ਲੱਖ ਰੁਪਏ ਦੀ ਨਗਦੀ ਲੁੱਟ ਲਈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲੀਸ ਵੱਲੋਂ ਐੱਫਆਈਦਰਜ ਕਰ ਲਈ ਹੈ। ਘਟਨਾ ਸਮੇਂ ਏਟੀਐੱਮ ਦੇ ਅੰਦਰ ਕੋਈ ਗਾਰਡ ਨਹੀਂ ਸੀ। ਮੌਕੇ ਤੋਂ ਕੁਝ ਔਜ਼ਾਰ ਅਤੇ ਸਾਮਾਨ ਮਿਲਿਆ ਹੈ। ਅੱਜ ਸਵੇਰੇ ਜਦੋਂ ਏਟੀਐੱਮ ਦਾ ਸ਼ਟਰ ਖੋਲ੍ਹਣ ਵਾਲਾ ਕਰਮਚਾਰੀ ਮੌਕੇ ’ਤੇ ਪਹੁੰਚਿਆ ਤਾਂ ਏਟੀਐੱਮ ਕੱਟਿਆ ਹੋਇਆ ਸੀ ਤੇ ਨਗਦੀ ਗਾਇਬ ਸੀ। ਉਸ ਨੇ ਸੁੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ। ਬੈਂਕ ਸੁਪਰਵਾਈਜ਼ਰ ਅਭਿਸ਼ੇਕ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਏਟੀਐੱਮ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਤੇ ਮੁਲਜ਼ਮਾਂ ਨੇ ਕਾਲਾ ਰੰਗ ਲਾ ਦਿੱਤਾ। ਏਟੀਐੱਮ ਦੇ ਨੇੜੇ ਕਲੀਨਿਕ ਚਲਾਉਂਦੇ ਡਾ. ਰਮਿੰਦਰ ਨੇ ਦੱਸਿਆ ਕਿ ਤਿੰਨ ਸਾਲਾਂ ਤੋਂ ਇੱਥੇ ਕੋਈ ਗਾਰਡ ਤਾਇਨਾਤ ਨਹੀਂ ਹੈ। ਰਮਿੰਦਰ ਅਨੁਸਾਰ ਇਹ ਘਟਨਾ ਰਾਤ 1 ਤੋਂ 1:15 ਦੇ ਵਿਚਕਾਰ ਵਾਪਰੀ। ਉੁਨ੍ਹਾਂ ਕਿਹਾ ਕਿ ਕਲੀਨਿਕ ’ਚ ਲੱਗੇ ਸੀਸੀਟੀਵੀ ਅਨੁਸਾਰ ਮੁਲਜ਼ਮ ਇੱਕ ਕਾਰ ’ਚ ਆਏ ਸਨ। ਪੁਲੀਸ ਨੇ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਲਈ ਹੈ। ਏਡੀਸੀਪੀ ਆਕਰਸ਼ੀ ਕੌਰ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਘਟਨਾ ’ਚ ਚਾਰ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ, ਜੋ ਚਿੱਟੇ ਰੰਗ ਦੀ ਕਾਰ ’ਚ ਆਏ ਸਨ। ਕਾਰ ’ਤੇ ਨਕਲੀ ਨੰਬਰ ਪਲੇਟ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਲੁੱਟ ਦੀ ਰਕਮ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ।
+
Advertisement
Advertisement
Advertisement
Advertisement
×